Monday, November 02, 2009
Sahib Mera Neet Navaa...
ਧਨਾਸਰੀ ਮਹਲਾ ੧ ਘਰੁ ੧ ਚਉਪਦੇ

Dhanāsrī mėhlā 1 ghar 1 cha▫upade

Dhanasri 1st Guru. Chaupade.

ਰਾਗ ਧਨਾਸਰੀ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

Ik▫oaʼnkār sat nām kartā purakh nirbha▫o nirvair akāl mūrat ajūnī saibhaʼn gur parsād.

There is but One God. True is His Name and creative His personality. He is without, fear, without enmity, immortal in form, beyond birth and self-illumined. By Guru's grace is He obtained.


ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਜੀਉ ਡਰਤੁ ਹੈ ਆਪਣਾ ਕੈ ਸਿਉ ਕਰੀ ਪੁਕਾਰ ॥ ਦੂਖ ਵਿਸਾਰਣੁ ਸੇਵਿਆ ਸਦਾ ਸਦਾ ਦਾਤਾਰੁ ॥੧॥

Jī▫o darat hai āpnā kai si▫o karī pukār. Dūkh visāran sevi▫ā sadā sadā Dātār. ||1||

My soul is afraid, to whom should I complain? I serve Him, who makes me forget my sorrow and is ever, ever and ever, the Giver.

ਜੀਉ = ਜਿੰਦ। ਕੈ ਸਿਉ = ਕਿਸ ਪਾਸ? ਕਰੀ = ਮੈਂ ਕਰਾਂ। ਦੂਖ ਵਿਸਾਰਣੁ = ਦੁੱਖ ਦੂਰ ਕਰਨ ਵਾਲਾ ਪ੍ਰਭੂ। ਸੇਵਿਆ = ਮੈਂ ਸਿਮਰਿਆ ਹੈ।੧।

(ਜਗਤ ਦੁੱਖਾਂ ਦਾ ਸਮੁੰਦਰ ਹੈ, ਇਹਨਾਂ ਦੁੱਖਾਂ ਨੂੰ ਵੇਖ ਕੇ) ਮੇਰੀ ਜਿੰਦ ਕੰਬਦੀ ਹੈ (ਪਰਮਾਤਮਾ ਤੋਂ ਬਿਨਾ ਹੋਰ ਕੋਈ ਬਚਾਣ ਵਾਲਾ ਦਿੱਸਦਾ ਨਹੀਂ) ਜਿਸ ਦੇ ਪਾਸ ਮੈਂ ਮਿੰਨਤਾਂ ਕਰਾਂ। (ਸੋ, ਹੋਰ ਆਸਰੇ ਛੱਡ ਕੇ) ਮੈਂ ਦੁੱਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਨੂੰ ਹੀ ਸਿਮਰਦਾ ਹਾਂ, ਉਹ ਸਦਾ ਹੀ ਬਖ਼ਸ਼ਸ਼ਾਂ ਕਰਨ ਵਾਲਾ ਹੈ।੧।

ਸਾਹਿਬੁ ਮੇਰਾ ਨੀਤ ਨਵਾ ਸਦਾ ਸਦਾ ਦਾਤਾਰੁ ॥੧॥ ਰਹਾਉ ॥

Sāhib merā nīt navā sadā sadā Dātār. ||1|| rahā▫o.

My Lord is always brand-new. Ever and ever he is the Giver. Pause.

ਨੀਤ = ਨਿੱਤ। ਨਵਾ = (ਭਾਵ, ਦਾਤਾਂ ਦੇ ਦੇ ਕੇ ਅੱਕਣ ਵਾਲਾ ਨਹੀਂ)। ਦਾਤਾਰੁ = ਦਾਤਾਂ ਦੇਣ ਵਾਲਾ।੧।ਰਹਾਉ।

(ਫਿਰ ਉਹ) ਮੇਰਾ ਮਾਲਿਕ ਸਦਾ ਹੀ ਬਖ਼ਸ਼ਸ਼ਾਂ ਤਾਂ ਕਰਦਾ ਰਹਿੰਦਾ ਹੈ (ਪਰ ਉਹ ਮੇਰੇ ਨਿੱਤ ਦੇ ਤਰਲੇ ਸੁਣ ਕੇ ਕਦੇ ਅੱਕਦਾ ਨਹੀਂ, ਬਖ਼ਸ਼ਸ਼ਾਂ ਵਿਚ) ਨਿੱਤ ਇਉਂ ਹੈ ਜਿਵੇਂ ਪਹਿਲੀ ਵਾਰੀ ਹੀ ਬਖ਼ਸ਼ਸ਼ ਕਰਨ ਲੱਗਾ ਹੈ।੧।ਰਹਾਉ।

ਅਨਦਿਨੁ ਸਾਹਿਬੁ ਸੇਵੀਐ ਅੰਤਿ ਛਡਾਏ ਸੋਇ ॥ ਸੁਣਿ ਸੁਣਿ ਮੇਰੀ ਕਾਮਣੀ ਪਾਰਿ ਉਤਾਰਾ ਹੋਇ ॥੨॥

Andin sāhib sevīai ant chhadāe so▫e. Sun sun merī kāmnī pār utārā hoe. ||2||

Night and day, I serve my Master and, in the end, He will deliver me. Hearing and hearing the Lord's Name O my fascinating lady, I have crossed the world ocean.

ਅਨਦਿਨੁ = ਹਰ ਰੋਜ਼, ਸਦਾ। ਅੰਤਿ = ਆਖ਼ਰ ਨੂੰ। ਮੇਰੀ ਕਾਮਣੀ = ਹੇ ਮੇਰੀ ਜਿੰਦੇ!।੨।

ਹੇ ਮੇਰੀ ਜਿੰਦੇ! ਹਰ ਰੋਜ਼ ਉਸ ਮਾਲਿਕ ਨੂੰ ਯਾਦ ਕਰਨਾ ਚਾਹੀਦਾ ਹੈ (ਦੁੱਖਾਂ ਵਿਚੋਂ) ਆਖ਼ਰ ਉਹੀ ਬਚਾਂਦਾ ਹੈ। ਹੇ ਜਿੰਦੇ! ਧਿਆਨ ਨਾਲ ਸੁਣ (ਉਸ ਮਾਲਿਕ ਦਾ ਆਸਰਾ ਲਿਆਂ ਹੀ ਦੁੱਖਾਂ ਦੇ ਸਮੁੰਦਰ ਵਿਚੋਂ) ਪਾਰ ਲੰਘ ਸਕੀਦਾ ਹੈ।੨।

ਦਇਆਲ ਤੇਰੈ ਨਾਮਿ ਤਰਾ ॥ ਸਦ ਕੁਰਬਾਣੈ ਜਾਉ ॥੧॥ ਰਹਾਉ ॥

Daiāl terai nām tarā. Sad kurbānai jāo. ||1|| rahā▫o.

O merciful Master's by Thy Name shall I swim across. Unto Thee, I am ever a sacrifice. Pause.

ਦਇਆਲ = ਹੇ ਦਇਆ ਦੇ ਘਰ! ਨਾਮਿ = ਨਾਮ ਦੀ ਰਾਹੀਂ। ਤਰਾ = ਤਰ ਸਕਦਾ ਹਾਂ, ਪਾਰ ਲੰਘ ਸਕਦਾ ਹਾਂ।੧।ਰਹਾਉ।

ਹੇ ਦਿਆਲ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਂਦਾ ਹਾਂ (ਮੇਹਰ ਕਰ, ਆਪਣਾ ਨਾਮ ਦੇਹ, ਤਾ ਕਿ) ਤੇਰੇ ਨਾਮ ਦੀ ਰਾਹੀਂ ਮੈਂ (ਦੁੱਖਾਂ ਦੇ ਇਸ ਸਮੁੰਦਰ ਵਿਚੋਂ) ਪਾਰ ਲੰਘ ਸਕਾਂ।੧।ਰਹਾਉ।

ਸਰਬੰ ਸਾਚਾ ਏਕੁ ਹੈ ਦੂਜਾ ਨਾਹੀ ਕੋਇ ॥ ਤਾ ਕੀ ਸੇਵਾ ਸੋ ਕਰੇ ਜਾ ਕਉ ਨਦਰਿ ਕਰੇ ॥੩॥

Sarbaʼn sāchā ek hai dūjā nāhī ko▫e. Ŧā kī sevā so kare jā kao nadar kare. ||3||

In the whole world, there is but One True Lord and there is not any other. He alone performs His service, on whom the Lord casts His gracious glance.

ਸਰਬੰ = ਹਰ ਥਾਂ। ਸਾਚਾ = ਸਦਾ ਕਾਇਮ ਰਹਿਣ ਵਾਲਾ। ਕਉ = ਨੂੰ। ਨਦਰਿ = ਮੇਹਰ ਦੀ ਨਜ਼ਰ। ਕਰੇਇ = ਕਰਦਾ ਹੈ।੩।

ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ, ਉਸ ਤੋਂ ਬਿਨਾ ਹੋਰ ਕੋਈ ਨਹੀਂ। ਜਿਸ ਜੀਵ ਉਤੇ ਉਹ ਮੇਹਰ ਦੀ ਨਿਗਾਹ ਕਰਦਾ ਹੈ, ਉਹ ਉਸ ਦਾ ਸਿਮਰਨ ਕਰਦਾ ਹੈ।੩।

ਤੁਧੁ ਬਾਝੁ ਪਿਆਰੇ ਕੇਵ ਰਹਾ ॥ ਸਾ ਵਡਿਆਈ ਦੇਹਿ ਜਿਤੁ ਨਾਮਿ ਤੇਰੇ ਲਾਗਿ ਰਹਾਂ ॥ ਦੂਜਾ ਨਾਹੀ ਕੋਇ ਜਿਸੁ ਆਗੈ ਪਿਆਰੇ ਜਾਇ ਕਹਾ ॥੧॥ ਰਹਾਉ ॥

Ŧudh bājh piāre kev rahā. Sā vadiāī dėh jit nām tere lāg rahāʼn. dūjā nāhī koe jis āgai piāre jāe kahā. ||1|| rahā▫o.

O my Beloved, how can I live without Thee? Bless me with such greatness, that I may remain attached to thy Name. There is no other second, O my Love, to whom I may go to address myself. Pause.

ਕੇਵ ਰਹਾ = ਕਿਵੇਂ ਰਹਿ ਸਕਦਾ ਹਾਂ? ਮੈਂ ਵਿਆਕੁਲ ਹੋ ਜਾਂਦਾ ਹਾਂ। ਜਿਤੁ = ਜਿਸ ਦੀ ਰਾਹੀਂ। ਜਾਇ = ਜਾ ਕੇ।੧।ਰਹਾਉ।
ਹੇ ਪਿਆਰੇ (ਪ੍ਰਭੂ!) ਤੇਰੀ ਯਾਦ ਤੋਂ ਬਿਨਾ ਮੈਂ ਵਿਆਕੁਲ ਹੋ ਜਾਂਦਾ ਹਾਂ। ਮੈਨੂੰ ਕੋਈ ਉਹ ਵੱਡੀ ਦਾਤਿ ਦੇਹ, ਜਿਸ ਦਾ ਸਦਕਾ ਮੈਂ ਤੇਰੇ ਨਾਮ ਵਿਚ ਜੁੜਿਆ ਰਹਾਂ। ਹੇ ਪਿਆਰੇ! ਤੈਥੋਂ ਬਿਨਾ ਹੋਰ ਐਸਾ ਕੋਈ ਨਹੀਂ ਹੈ, ਜਿਸ ਪਾਸ ਜਾ ਕੇ ਮੈਂ ਇਹ ਅਰਜ਼ੋਈ ਕਰ ਸਕਾਂ।੧।ਰਹਾਉ।

ਸੇਵੀ ਸਾਹਿਬੁ ਆਪਣਾ ਅਵਰੁ ਨ ਜਾਚੰਉ ਕੋਇ ॥ ਨਾਨਕੁ ਤਾ ਕਾ ਦਾਸੁ ਹੈ ਬਿੰਦ ਬਿੰਦ ਚੁਖ ਚੁਖ ਹੋਇ ॥੪॥

Sevī sāhib āpnā avar na jāchaʼn▫o ko▫e. Nānak tā kā dās hai bind bind chukh chukh hoe. ||4||

I serve my Lord and beg not another. Nanak, is His slave and every moment is, every bit, a sacrifice unto Him.

ਸੇਵੀ = ਮੈਂ ਸੇਂਵਦਾ ਹਾਂ। ਜਾਚੰਉ = ਮੈਂ ਮੰਗਦਾ ਹਾਂ। ਬਿੰਦ ਬਿੰਦ = ਖਿਨ ਖਿਨ। ਚੁਖ ਚੁਖ = ਟੋਟੇ ਟੋਟੇ, ਕੁਰਬਾਨ।੪।
(ਦੁੱਖਾਂ ਦੇ ਇਸ ਸਾਗਰ ਵਿਚੋਂ ਤਰਨ ਲਈ) ਮੈਂ ਆਪਣੇ ਮਾਲਿਕ ਪ੍ਰਭੂ ਨੂੰ ਹੀ ਯਾਦ ਕਰਦਾ ਹਾਂ, ਕਿਸੇ ਹੋਰ ਪਾਸੋਂ ਮੈਂ ਇਹ ਮੰਗ ਨਹੀਂ ਮੰਗਦਾ। ਨਾਨਕ (ਆਪਣੇ) ਉਸ (ਮਾਲਿਕ) ਦਾ ਹੀ ਸੇਵਕ ਹੈ, ਉਸ ਮਾਲਿਕ ਤੋਂ ਹੀ ਖਿਨ ਖਿਨ ਸਦਕੇ ਹੁੰਦਾ ਹੈ।੪।

ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ॥੧॥ ਰਹਾਉ ॥੪॥੧॥

Sāhib tere nām vitahu bind bind chukh chukh hoe. ||1|| rahā▫o. ||4||1||

O Lord every moment, I am ever bit a sacrifice unto Thy Name. Pause.

ਵਿਟਹੁ = ਤੋਂ। ਸਾਹਿਬ = ਹੇ ਸਾਹਿਬ!।ਰਹਾਉ।

ਹੇ ਮੇਰੇ ਮਾਲਿਕ! ਮੈਂ ਤੇਰੇ ਨਾਮ ਤੋਂ ਖਿਨ ਖਿਨ ਕੁਰਬਾਨ ਜਾਂਦਾ ਹਾਂ।੧।ਰਹਾਉ।

SGGS Ang Sahib. 660

Labels: , ,

 
Posted by Puneet Kaur at 9:37 AM | Permalink | 0 comments
Friday, October 09, 2009
Mere Saahaa Mai Har Darsan Sukh Hoe...

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥

Ḏẖanāsrī mėhlā 4. Mere sāhā mai har ḏarsan sukẖ ho▫e. Hamrī beḏan ṯū jānṯā sāhā avar ki▫ā jānai ko▫e. Rahā▫o.

Dhanasri 4th Guru. My Lord, seeing God's vision I obtain peace. My pain Thou knowest, O king, What can anyone else know? Pause.

ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ। ਅਵਰੁ ਕੋਇ = ਹੋਰ ਕੋਈ।ਰਹਾਉ।

ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ?।ਰਹਾਉ।

ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥

Sācẖā sāhib sacẖ ṯū mere sāhā ṯerā kī▫ā sacẖ sabẖ ho▫e. Jẖūṯẖā kis ka▫o ākẖī▫ai sāhā ḏūjā nāhī ko▫e. ||1||

O King, verily Thou art my True Lord and whatever Thou doest, all that is true. Whom should I call a liar, when there is none else but Thee, O King?

ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧।

ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ।੧।

ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥

Sabẖnā vicẖ ṯū varaṯḏā sāhā sabẖ ṯujẖėh ḏẖi▫āvahi ḏin rāṯ. Sabẖ ṯujẖ hī thāvhu mangḏe mere sāhā ṯū sabẖnā karahi ik ḏāṯ. ||2||

Thou art contained amongst all O Lord, and everyone thinks of Thee day and night. Everyone begs of Thee, O Lord, and Thou alone bestowest gifts on all.

ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ-ਇਕ ਤੂ ਹੀ।੨।

ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ।੨।

ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥

Sabẖ ko ṯujẖ hī vicẖ hai mere sāhā ṯujẖ ṯe bāhar ko▫ī nāhi. Sabẖ jī▫a ṯere ṯū sabẖas ḏā mere sāhā sabẖ ṯujẖ hī māhi samāhi. ||3||

All are under Thine sway, O Lord and there is none outside of Thee. All the beings are Thine, and Thou belongst to all, my Lord. Everyone shall ultimately merge in Thee.

ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ।੩।

ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ।੩।

ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥

Sabẖnā kī ṯū ās hai mere pi▫āre sabẖ ṯujẖėh ḏẖi▫āvahi mere sāh. Ji▫o bẖāvai ṯi▫o rakẖ ṯū mere pi▫āre sacẖ Nānak ke pāṯisāh. ||4||7||13||

Thou art the hope of all, O my Beloved, and everyone meditates on thee, O my Banker. As it pleaseth Thee, so keep Thou me, O my Beloved Of slave Nanak, Thou art the True King.

ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪।

ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ।੪।੭।੧੩। ❀ ਨੋਟ: ੭ ਸ਼ਬਦ 'ਘਰੁ ੫' ਦੇ ਹਨ। ਧਨਾਸਰੀ ਵਿਚ ਗੁਰੂ ਰਾਮਦਾਸ ਜੀ ਦੇ ਕੁੱਲ ੧੩ ਸ਼ਬਦ ਹਨ। ਘਰੁ ੧ = ੬। ਘਰੁ ੫ = ੭। ਜੋੜ ੧੩।

SGGS Ang Sahib. 670

Picture courtesy - http://www.flickr.com/photos/solarider/

Labels: ,

 
Posted by Puneet Kaur at 11:06 AM | Permalink | 2 comments
Wednesday, September 09, 2009
Waiting quietly...

She sat with her hands folded
Wailing about thoughts that didn’t lead her anywhere…
Moments turned into hours and hours into days …
She thought at times she’d found a flight to her dreams…
But life kept twisting and turning and she was left wondering…


She saw and felt prayers being answered…
And yet her fears led her nowhere…
What was pulling her back time and again…
Why had she stopped expressing… stopped enjoying the little precious gifts of life…

With wings she thought she’d fly… and be lost in a beautiful world…
A world away from this world… a different world…
She doesn’t know what it is like to fly…
And she doesn’t know what the next minute would bring…
But deep down is her faith in someone who looks after the entire universe…
Who has always held her firmly and never let go…
He alone will give her wings the flight and allow her to fly one day…
She smiles quietly at this thought alone…

Labels: , ,

 
Posted by Puneet Kaur at 1:17 AM | Permalink | 5 comments
Wednesday, July 29, 2009
The Leaf...
We look too far sometimes...
when all of a sudden we notice a leaf fallen at our feet...
Yes a leaf... says a lot...
Take a look at it carefully and feel the gleam its brought in your eyes...
It fell from one of the trees
that were swaying to the winds...
As the trees danced to the music of the rain...
One leaf was swept off...
A chosen one...
Just to fall at your feet...
To bring you a hope, a joy untold...
It may be just another leaf for our eyes but...
It may also be a gift of happiness, of a joy just waiting to warm you....

Don't let that leaf just lie down...
Hold it like a gift in your hands...
Like you'd hold a cherished gift from someone...

It has a lot to offer...
It has so much to say...
Listen to it and reap in the happiness in your heart.......

Labels: , ,

 
Posted by Puneet Kaur at 11:42 PM | Permalink | 2 comments
Monday, April 20, 2009
TU BHAARO SWAMEE MORAA…
It was a wish for sometime to put down on canvas… a painting of Guru Gobind Singh Ji…Finally with apprehension, nervousness… I sat down telling Satguru Ji that I will not be able to do this… I wished that He would make the painting Himself…

I picked up the pencil, looked at the painting that I wished to imitate and began sketching… I went on or somehow the pencil went on and played on the white canvas… I loved Guru Sahib Ji’s kalgee in the picture but I wondered how on earth will I be able to make like that… Finally I tried to sketch the eyes… but wasn’t sure where I was going… I covered the canvas with a saffron cloth…and thought I will try better again tomorrow…

The next day arrived and my mother walked into the room… she unveiled the canvas and couldn’t believe what she saw… it steered my emotions and I wondered why was she so happy… I knew there was so much yet to be done… And as days passed by the sketching was complete…

Then I began painting with Satguru Ji’s kirpaa… not knowing how it would turn out… but I loved the flow of the brush over the canvas…it was an amazing feeling… the smell of turpentine… it felt wonderful… and finally with His meher the painting was complete… and yet I couldn’t believe it …

Satguru Ji then showered more and more happiness…….. in ways that are hard to put down…. Prayers had been answered and I stood still wondering …was it all a dream… It wasn’t a dream but my silly self thought it was all a dream…….
I’d call it all the ‘Master’s strokes’ … Let Him do the magic… Let Him unveil every happiness… The one and only Satguru Ji……..



ਸੋਰਠਿ ਮਃ ਗੁਰੁ ਪੂਰਾ ਨਮਸਕਾਰੇ ਪ੍ਰਭਿ ਸਭੇ ਕਾਜ ਸਵਾਰੇ ਹਰਿ ਅਪਣੀ ਕਿਰਪਾ ਧਾਰੀ ਪ੍ਰਭ ਪੂਰਨ ਪੈਜ ਸਵਾਰੀ ॥੧॥
Soraṯẖ mėhlā 5. Gur pūrā namaskāre. Parabẖ sabẖe kāj savāre. Har apṇī kirpā ḏẖārī. Parabẖ pūran paij savārī. 1


Sorath 5th Guru. I make obeisance unto my Perfect Guru. The Lord has regulated all my affairs. The Lord has showered His benediction on me. The Lord has fully preserved my honour.

ਨਮਸਕਾਰੇ = ਸਿਰ ਨਿਵਾਂਦਾ ਹੈ, ਸ਼ਰਨ ਪੈਂਦਾ ਹੈ। ਪ੍ਰਭਿ = ਪ੍ਰਭੂ ਨੇ। ਪੈਜ = ਇੱਜ਼ਤ।੧।ਹੇ ਭਾਈ! ਜੇਹੜਾ ਮਨੁੱਖ ਪੂਰੇ ਗੁਰੂ ਦੀ ਸ਼ਰਨ ਪੈਂਦਾ ਹੈ (ਯਕੀਨ ਜਾਣੋ ਕਿ) ਪਰਮਾਤਮਾ ਨੇ ਉਸ ਦੇ ਸਾਰੇ ਕੰਮ ਸਵਾਰ ਦਿੱਤੇ, ਪ੍ਰਭੂ ਨੇ ਉਸ ਮਨੁੱਖ ਉੱਤੇ ਮੇਹਰ (ਦੀ ਨਿਗਾਹ) ਕੀਤੀ, ਤੇ (ਲੋਕ ਪਰਲੋਕ ਵਿਚ) ਉਸ ਦੀ ਲਾਜ ਚੰਗੀ ਤਰ੍ਹਾਂ ਰੱਖ ਲਈ।੧।

ਅਪਨੇ ਦਾਸ ਕੋ ਭਇਓ ਸਹਾਈ ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਕਾਈ ਰਹਾਉ
Apne ḏās ko bẖa▫i▫o sahā▫ī. Sagal manorath kīne karṯai ūṇī bāṯ na kā▫ī. Rahā▫o.

Of His slave, the Master has become a refuge. The Creator has fulfilled all my desires and nothing is left undone. Pause

ਕੋ = ਦਾ। ਸਹਾਈ = ਮਦਦਗਾਰ। ਕਰਤੈ = ਕਰਤਾਰ ਨੇ। ਊਣੀ ਬਾਤ = ਘਾਟ, ਕਮੀ।ਰਹਾਉ।ਹੇ ਭਾਈ! ਪਰਮਾਤਮਾ ਆਪਣੇ ਸੇਵਕ ਦਾ ਮਦਦਗਾਰ ਬਣਦਾ ਹੈ। ਕਰਤਾਰ ਨੇ (ਸਦਾ ਤੋਂ ਹੀ ਆਪਣੇ ਦਾਸ ਦੀਆਂ) ਸਾਰੀਆਂ ਮਨੋ-ਕਾਮਨਾਂ ਪੂਰੀਆਂ ਕੀਤੀਆਂ ਹਨ, ਸੇਵਕ ਨੂੰ (ਕਿਸੇ ਕਿਸਮ ਦੀ) ਕੋਈ ਥੁੜ ਨਹੀਂ ਰਹਿੰਦੀ।ਰਹਾਉ।

ਕਰਤੈ ਪੁਰਖਿ ਤਾਲੁ ਦਿਵਾਇਆ ਪਿਛੈ ਲਗਿ ਚਲੀ ਮਾਇਆ ਤੋਟਿ ਕਤਹੂ ਆਵੈ ਮੇਰੇ ਪੂਰੇ ਸਤਗੁਰ ਭਾਵੈ ॥੨॥
Karṯai purakẖ ṯāl ḏivā▫i▫ā. Picẖẖai lag cẖalī mā▫i▫ā. Ŧot na kaṯhū āvai. Mere pūre saṯgur bẖāvai. 2

The Creator Lord has caused the Nectar tank to be made. The wealth, follows in my foot-steps and I am now short of nothing. It so pleases my Perfect True Guru.

ਪੁਰਖਿ = ਪੁਰਖ ਨੇ, ਸਰਬ-ਵਿਆਪਕ ਪ੍ਰਭੂ ਨੇ। ਤਾਲੁ = ਤਾਲਾ, ਜੰਦ੍ਰਾ, ਗੁਪਤ ਨਾਮ-ਖ਼ਜ਼ਾਨਾ। ਦਿਵਾਇਆ = ਦਿਵਾ ਦਿੱਤਾ (ਗੁਰੂ ਦੀ ਰਾਹੀਂ)। ਤੋਟਿ = ਕਮੀ। ਕਤਹੂ = ਕਿਤੇ ਭੀ। ਸਤਗੁਰ ਭਾਵੈ = ਗੁਰੂ ਨੂੰ ਚੰਗੀ ਲੱਗਦੀ ਹੈ।੨।(ਹੇ ਭਾਈ! ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ) ਸਰਬ-ਵਿਆਪਕ ਕਰਤਾਰ ਨੇ (ਉਸ ਨੂੰ ਗੁਰੂ ਦੀ ਰਾਹੀਂ) ਗੁਪਤ ਨਾਮ-ਖ਼ਜ਼ਾਨਾ ਦਿਵਾ ਦਿੱਤਾ, (ਉਸ ਨੂੰ ਮਾਇਆ ਦੀ ਲਾਲਸਾ ਨਹੀਂ ਰਹਿ ਜਾਂਦੀ) ਮਾਇਆ ਉਸ ਦੇ ਪਿੱਛੇ ਪਿੱਛੇ ਤੁਰੀ ਫਿਰਦੀ ਹੈ। (ਮਾਇਆ ਵਲੋਂ ਉਸ ਨੂੰ) ਕਿਤੇ ਭੀ ਘਾਟ ਮਹਿਸੂਸ ਨਹੀਂ ਹੁੰਦੀ। ਮੇਰੇ ਪੂਰੇ ਸਤਿਗੁਰੂ ਨੂੰ (ਉਸ ਵਡ-ਭਾਗੀ ਮਨੁੱਖ ਵਾਸਤੇ ਇਹੀ ਗੱਲ) ਚੰਗੀ ਲੱਗਦੀ ਹੈ।੨।

ਸਿਮਰਿ ਸਿਮਰਿ ਦਇਆਲਾ ਸਭਿ ਜੀਅ ਭਏ ਕਿਰਪਾਲਾ ਜੈ ਜੈ ਕਾਰੁ ਗੁਸਾਈ ਜਿਨਿ ਪੂਰੀ ਬਣਤ ਬਣਾਈ ॥੩॥
Simar simar ḏa▫i▫ālā. Sabẖ jī▫a bẖa▫e kirpālā. Jai jai kār gusā▫ī. Jin pūrī baṇaṯ baṇā▫ī. 3

On remembering and contemplating on the Merciful Master, all the beings have become compassionate to me. Hail! hail! unto the World-Lord, who has created the perfect creation.

ਦਇਆਲਾ = ਦਇਆ-ਦਾ-ਘਰ ਪ੍ਰਭੂ। ਸਭਿ = ਸਾਰੇ। ਜੀਅ = {ਲਫ਼ਜ਼ 'ਜੀਉ' ਤੋਂ ਬਹੁ-ਵਚਨ}। ਕਿਰਪਾਲਾ = ਕਿਰਪਾ ਦੇ ਘਰ ਪ੍ਰਭੂ ਦਾ ਰੂਪ। ਜੈ ਜੈ ਕਾਰੁ = ਸੋਭਾ, ਸਿਫ਼ਤਿ-ਸਾਲਾਹ। ਗੁਸਾਈ = ਸ੍ਰਿਸ਼ਟੀ ਦਾ ਮਾਲਕ। ਜਿਨਿ = ਜਿਸ (ਗੁਸਾਈ) ਨੇ। ਬਣਤ = ਵਿਓਂਤ।੩।ਹੇ ਭਾਈ! ਦਇਆ ਦੇ ਘਰ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ (ਸਿਮਰਨ ਕਰਨ ਵਾਲੇ) ਸਾਰੇ ਹੀ ਜੀਵ ਉਸ ਦਇਆ-ਸਰੂਪ ਪ੍ਰਭੂ ਦਾ ਰੂਪ ਬਣ ਜਾਂਦੇ ਹਨ। (ਇਸ ਵਾਸਤੇ, ਹੇ ਭਾਈ!) ਉਸ ਸ੍ਰਿਸ਼ਟੀ ਦੇ ਮਾਲਕ-ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦੇ ਰਿਹਾ ਕਰੋ, ਜਿਸ ਨੇ (ਜੀਵਾਂ ਨੂੰ ਆਪਣੇ ਨਾਲ ਮਿਲਾਣ ਦੀ) ਇਹ ਸੋਹਣੀ ਵਿਓਂਤ ਬਣਾ ਦਿੱਤੀ ਹੈ।੩।


ਤੂ ਭਾਰੋ ਸੁਆਮੀ ਮੋਰਾ ਇਹੁ ਪੁੰਨੁ ਪਦਾਰਥੁ ਤੇਰਾ ਜਨ ਨਾਨਕ ਏਕੁ ਧਿਆਇਆ ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥
Ŧū bẖāro su▫āmī morā. Ih punn paḏārath ṯerā. Jan Nānak ek ḏẖi▫ā▫i▫ā. Sarab falā punn pā▫i▫ā. 41464

Thou art my great Master. The gifts and the wealth are all Thine. Slave Nanak, has remembered the one Lord, and he has obtained the fruit of all the meritorious deeds.

ਮੋਰਾ = ਮੇਰਾ। ਪੁੰਨੁ = ਬਖ਼ਸ਼ੀਸ਼। ਪਦਾਰਥੁ = ਨਾਮ-ਵਸਤ। ਸਰਬ ਫਲਾ = ਸਾਰੇ ਫਲ ਦੇਣ ਵਾਲਾ।੪।ਹੇ ਪ੍ਰਭੂ! ਤੂੰ ਮੇਰਾ ਵੱਡਾ ਮਾਲਕ ਹੈਂ। ਤੇਰਾ ਨਾਮ-ਪਦਾਰਥ (ਜੋ ਮੈਨੂੰ ਗੁਰੂ ਦੀ ਰਾਹੀਂ ਮਿਲਿਆ ਹੈ) ਤੇਰੀ ਹੀ ਬਖ਼ਸ਼ਸ਼ ਹੈ। ਹੇ ਦਾਸ ਨਾਨਕ! (ਆਖ-) ਜਿਸ ਮਨੁੱਖ ਨੇ (ਗੁਰੂ ਦੀ ਸ਼ਰਨ ਪੈ ਕੇ) ਪਰਮਾਤਮਾ ਦਾ ਸਿਮਰਨਾ ਸ਼ੁਰੂ ਕਰ ਦਿੱਤਾ, ਉਸ ਨੇ ਸਾਰੇ ਫਲ ਦੇਣ ਵਾਲੀ (ਰੱਬੀ) ਬਖ਼ਸ਼ਸ਼ ਪ੍ਰਾਪਤ ਕਰ ਲਈ।੪।੧੪।੬੪।

SGGS Ang Sahib. 625

Labels: , , ,

 
Posted by Puneet Kaur at 11:11 PM | Permalink | 2 comments
Sunday, January 25, 2009
Like the pendulum of the clock...
Like the pendulum of the clock... the heart swings to its own momentums...
Sometimes happy, sometimes fearful..
At times dancing like a child who is oblivious of a tomorrow......
And at times still as a rock....
Clouded with emotions i land nowhere... just like the pendulum of the clock...

Seeking refuge in Shabad... searching for peace, a happiness that may always remain with me...
And I quietly wonder gazing upwards for the heavenly showers...
the merciful rains of Guru Sahib Ji...
But i don't even know how to be humble, how to leave everything when i come at the Guru's feet...

While i walk uphill... a sudden spring of happiness overwhelms me...
And then plagued with emotions... i dread walking further...

Perhaps one day it might rain... the most beautiful showers from Guru Sahib Ji... i tell myself...

"Mai Har Bin Avar Na Koyee Belee Mera Pitaa Maataa Har Sakhaayaa........................."

Labels: , ,

 
Posted by Puneet Kaur at 1:44 AM | Permalink | 2 comments
Monday, December 29, 2008
Gur Sant Jano ....
ਸੂਹੀ ਮਹਲਾ ਘਰੁ
Sūhī mėhlā 4 ghar 5
Soohee, Fourth Mehl, Fifth House:
ਸੂਹੀ ਚੌਥੀ ਪਾਤਿਸ਼ਾਹੀ।
ਸਤਿਗੁਰ ਪ੍ਰਸਾਦਿ
Ik▫oaʼnkār satgur parsād.
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

ਗੁਰੁ ਸੰਤ ਜਨੋ ਪਿਆਰਾ ਮੈ ਮਿਲਿਆ ਮੇਰੀ ਤ੍ਰਿਸਨਾ ਬੁਝਿ ਗਈਆਸੇ Gur sant jano pi▫ārā mai mili▫ā merī tarisnā bujh ga▫ī▫āse.

O humble Saints, I have met my Beloved Guru; the fire of my desire is quenched, and my yearning is gone.
ਹੇ ਸਾਧ ਸਰੂਪ ਪੁਰਸ਼ੋ! ਮੈਂ ਆਪਣੇ ਪ੍ਰੀਤਵਾਨ ਗੁਰਾਂ ਨੂੰ ਮਿਲ ਪਿਆ ਹਾਂ ਅਤੇ ਮੇਰੀ ਖਾਹਿਸ਼ ਪੂਰੀ ਹੋ ਗਈ ਹੈ।
ਹਉ ਮਨੁ ਤਨੁ ਦੇਵਾ ਸਤਿਗੁਰੈ ਮੈ ਮੇਲੇ ਪ੍ਰਭ ਗੁਣਤਾਸੇ
Ha▫o man tan devā satigurai mai mele parabh guntāse.
I dedicate my mind and body to the True Guru; I pray that may He unite me with God, the treasure of virtue.
ਮੈਂ ਆਪਣੀ ਆਤਮਾ ਤੇ ਦੇਹ ਸੱਚੇ ਗੁਰਾਂ ਨੂੰ ਅਰਪਨ ਕਰਦਾ ਹਾਂ, ਤਾਂ ਜੋ ਉਹ ਮੈਨੂੰ ਚੰਗਿਆਈਆਂ ਦੇ ਖਜਾਨੇ ਸਾਹਿਬ ਨਾਲ ਮਿਲਾ ਦੇਣ।
Dhan dhan gurū vad purakh hai mai dase har sābāse.
Blessed, blessed is the Guru, the Supreme Being, who tells me of the most blessed Lord.
ਮੁਬਾਰਕ, ਮੁਬਾਰਕ ਹਨ, ਮਹਾਂਪੁਰਸ਼ ਗੁਰੂ ਜੀ, ਜੋ ਮੈਨੂੰ ਉਪਮਾਯਗ ਪ੍ਰਭੂ ਬਾਰੇ ਦਰਸਾਉਂਦੇ ਹਨ।
vadbhāgī har pā▫i▫ā jan Nānak nām vigāse. 1
By great good fortune, servant Nanak has found the Lord; he blossoms forth in the Naam. 1
ਪਰਮ ਚੰਗੇ ਨਸੀਬਾਂ ਦੁਆਰਾ ਗੋਲੇ ਨਾਨਕ ਨੇ ਆਪਣੇ ਵਾਹਿਗੁਰੂ ਨੂੰ ਪਾ ਲਿਆ ਹੈ ਅਤੇ ਨਾਮ ਦੇ ਰਾਹੀਂ ਉਹ ਪ੍ਰਫੁਲਤ ਹੋ ਗਿਆ ਹੈ।
Gur sajan pi▫ārā mai mili▫ā har mārag panth dasāhā.
I have met my Beloved Friend, the Guru, who has shown me the Path to the Lord.
ਮੇਰੇ ਪ੍ਰੀਤਵਾਨ ਮਿੱਤਰ ਗੁਰੂ ਜੀ ਮੈਨੂੰ ਮਿਲ ਪਏ ਹਨ ਅਤੇ ਉਨ੍ਹਾਂ ਨੇ ਮੈਨੂੰ ਪ੍ਰਭੂ ਦਾ ਰਾਹ ਅਤੇ ਰਸਤਾ ਵਿਖਾਲ ਦਿੱਤਾ ਹੈ।

Ghar āvhu chirī vichhunni▫ā mil sabad gurū parabh nāhā.
Come home - I have been separated from You for so long! Please, let me merge with You, through the Word of the Guru's Shabad, O my Lord God.
ਹੇ ਮੇਰੇ ਪਿਆਰੇ ਪ੍ਰੈਭੂ! ਤੂੰ ਘਰ ਨੂੰ ਮੋੜਾ ਪਾ। ਮੈਂ ਤੇਰੇ ਨਾਲੋਂ ਦੇਰ ਤੋਂ ਵਿਛੁੜੀ ਹੋਈ ਹਾਂ। ਗੁਰਾਂ ਦੀ ਬਾਣੀ ਰਾਹੀਂ ਤੂੰ ਮੈਨੂੰ ਆਪਣਾ ਦੀਦਾਰ ਬਖਸ਼।
Ha▫o tujh bājhahu kharī udīnī▫ā ji▫o jal bin mīn marāhā.
Without You, I am so sad; like a fish out of water, I shall die.
ਤੇਰੇ ਬਾਝੋਂ ਮੈਂ ਬਹੁਤ ਹੀ ਉਦਾਸ ਹਾਂ ਅਤੇ ਪਾਣੀ ਦੇ ਬਗੈਰ ਪੱਛੀ ਦੀ ਤਰ੍ਹਾਂ ਮਰ ਜਾਂਦੀ ਹਾਂ।

ਵਡਭਾਗੀ ਹਰਿ ਧਿਆਇਆ ਜਨ ਨਾਨਕ ਨਾਮਿ ਸਮਾਹਾ ॥੨॥
vadbhāgī har dhi▫ā▫i▫ā jan Nānak nām samāhā. 2
The very fortunate ones meditate on the Lord; servant Nanak merges into the Naam. 2
ਹੇ ਨਫਰ ਨਾਨਕ! ਪਰਮ ਚੰਗੇ ਭਾਗਾਂ ਵਾਲੇ ਸਾਈਂ ਦਾ ਸਿਮਰਨ ਕਰ ਕੇ ਅਤੇ ਉਸ ਦੇ ਅੰਦਰ ਲੀਨ ਹੁੰਦੇ ਹਨ।
Man dah dis chal chal bharmi▫ā manmukh bharam bhulā▫i▫ā.
The mind runs around in the ten directions; the self-willed manmukh wanders around, deluded by doubt.
ਭੰਬੀਰੀ ਦੀ ਤਰ੍ਹਾਂ ਘੁੰਮਦਾ ਹੋਇਆ ਆਪ-ਹੁਦਰੇ ਦਾ ਮਨੂਆ ਦਸੀ ਪਾਸੀਂ ਭਟਕਦਾ ਹੈ ਅਤੇ ਸੰਦੇਹਿ ਅੰਦਰ ਭੁਲਿਆ ਹੋਇਆ ਹੈ।
Nit āsā man chitvai man tarisnā bhukh lagā▫i▫ā.
In his mind, he continually conjures up hopes; his mind is gripped by hunger and thirst.
ਆਪਣੇ ਚਿੱਤ ਅੰਦਰ ਉਹ ਸਦਾ ਉਮੈਦਾਂ ਧਾਰਦਾ ਹੈ ਅਤੇ ਉਸ ਦੀ ਆਤਮਾ ਨੂੰ ਪਿਆਸ ਤੇ ਭੁੱਖ ਲੱਗੀ ਹੋਈ ਹੈ।
Antā dhan dhar dabi▫ā fir bikh bhālan ga▫i▫ā.
There is an infinite treasure buried within the mind, but still, he goes out, searching for poison.
ਬੇਅੰਤ ਦੌਲਤ ਰਿਦੇ ਦੀ ਧਰਤੀ ਵਿੱਚ ਦੱਬੀ ਹੋਈ ਹੈ, ਪਰ ਫਿਰ ਭੀ ਉਹ ਜ਼ਹਿਰ ਲੱਭਣ ਲਈ ਜਾਂਦਾ ਹੈ।

ਜਨ ਨਾਨਕ ਨਾਮੁ ਸਲਾਹਿ ਤੂ ਬਿਨੁ ਨਾਵੈ ਪਚਿ ਪਚਿ ਮੁਇਆ ॥੩॥

Jan Nānak nām salāhi tū bin nāvai pach pach mu▫i▫ā. 3

O servant Nanak, praise the Naam, the Name of the Lord; without the Name, he rots away, and wastes away to death. 3

ਤੂੰ ਨਾਮ ਦੀ ਸਿਫ਼ਤ ਕਰ, ਹੇ ਗੋਲੇ ਨਾਨਕ! ਨਾਮ ਦੇ ਬਾਝੋਂ ਇਨਸਾਨ ਗਲ ਸੜ ਕੇ ਮਰ ਜਾਂਦਾ ਹੈ।

Gur sundar mohan pā▫e kare har parem banī man māri▫ā.
Finding the beautiful and fascinating Guru, I have conquered my mind, through the Bani, the Word of my Beloved Lord.
ਸੁਹਣੇ ਅਤੇ ਮਨ-ਮੋਹਣੇ ਗੁਰਾਂ ਨੂੰ ਪਰਾਪਤ ਕਰਕੇ, ਮੈਂ ਪ੍ਰਭੂ ਦੇ ਪਿਆਰ ਨੂੰ ਰਮਾਉਣ ਵਾਲੀ ਗੁਰਬਾਣੀ ਦੇ ਨਾਲ ਆਪਣੇ ਮਨੂਏ ਨੂੰ ਵਸ ਵਿੱਚ ਕੀਤਾ ਹੈ।

ਮੇਰੈ ਹਿਰਦੈ ਸੁਧਿ ਬੁਧਿ ਵਿਸਰਿ ਗਈ ਮਨ ਆਸਾ ਚਿੰਤ ਵਿਸਾਰਿਆ

Merai hirdai sudh budh visar ga▫ī man āsā chint visāri▫ā.

My heart has forgotten its common sense and wisdom; my mind has forgotten its hopes and cares.
ਮੇਰੇ ਮਨ ਦੀ ਸੰਸਾਰੀ ਸੂਝ ਅਤੇ ਸਿਆਣਪ ਜਾਂਦੀ ਰਹੀ ਹੈ ਅਤੇ ਮੇਰੀ ਆਤਮਾ ਉਮੈਦਾਂ ਅਤੇ ਅੰਦੇਸਿਆਂ ਨੂੰ ਭੁੱਲ ਗਈ ਹੈ।

Mai antar vedan parem kī gur dekhat man sādhāri▫ā
Deep within my self, I feel the pains of divine love. Beholding the Guru, my mind is comforted and consoled.
ਮੇਰੇ ਰਿਦੇ ਅੰਦਰ ਰੱਬੀ ਪ੍ਰੀਤ ਦੀ ਪੀੜ ਹੈ ਅਤੇ ਗੁਰਾਂ ਨੂੰ ਵੇਖ ਕੇ ਮੇਰੀ ਜਿੰਦੜੀ ਦਾ ਆਸਰਾ ਬੱਝ ਗਿਆ ਹੈ।
vadbhāgī parabh ā▫e mil jan Nānak khin khin vāri▫ā. 415
Awaken my good destiny, O God - please, come and meet me! Each and every instant, servant Nanak is a sacrifice to You. 415
ਪਰਮ ਚੰਗੀ ਪ੍ਰਾਲਭਧ ਦੁਆਰਾ ਤੂੰ ਹੇ ਸੁਆਮੀ! ਆ ਕੇ ਮੈਨੂੰ ਮਿਲ। ਹਰ ਮੁਹਤ ਗੋਲਾ ਨਾਨਕ ਤੇਰੇ ਉਤੋਂ ਕੁਰਬਾਨ ਜਾਂਦਾ ਹੈ।
SGGS Ang Sahib 776

Labels:

 
Posted by Puneet Kaur at 9:57 PM | Permalink | 0 comments
Page copy protected against web site content infringement by Copyscape