Thursday, October 27, 2011
Mangaa ...
You brought me out through all those times,
When i didn’t know if i’d ever be able to get through...
Your words always bring me peace and comfort Waheguru ji..
Listening to them being sung by your pyare gives me immense happiness..

I can't always stay amongst your pyare and have to return to a life,
Where maya has almost crippled me
It hurts me to no end..
Tortures me everytime i try to face it..
Relations make me weak...
I fell prey to moh..
I have absolutely no place to go
Please hear me...

Sometimes I’m unable to remember you,
living in this maya...
Please help me out Waheguruji


All your pyare live through this maya with,
strong faith and unwavering love for you..
I’m not among them, yet i need the dust of their feet who love you
To become their sewak will also bring me peace...

I am not a fighter like them...
Please help your child once again...
You gave when i asked..
You even gave when I never asked....

I shall go on asking you Waheguru ji
Please help your child through this world..
I calm myself only at your feet..


------

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
vaisākẖ ḏẖīran ki▫o vādẖī▫ā jinā parem bicẖẖohu.

In the month of Vaisaakh, how can the bride be patient? She is separated from her Beloved.

ਵੈਸਾਖਿ = ਵੈਸਾਖ ਵਿਚ। ਕਿਉ ਧੀਰਨਿ = ਕਿਵੇਂ ਧੀਰਜ ਕਰਨ? ਵਾਢੀਆ = ਪਤੀ ਤੋਂ ਵਿੱਛੁੜੀਆਂ ਹੋਈਆਂ। ਬਿਛੋਹੁ = ਵਿਛੋੜਾ। ਪ੍ਰੇਮ ਬਿਛੋਹੁ = ਪ੍ਰੇਮ ਦੀ ਅਣਹੋਂਦ।

(ਵੈਸਾਖੀ ਵਾਲਾ ਦਿਨ ਹਰੇਕ ਇਸਤ੍ਰੀ ਮਰਦ ਵਾਸਤੇ ਰੀਝਾਂ ਵਾਲਾ ਦਿਨ ਹੁੰਦਾ ਹੈ, ਪਰ) ਵੈਸਾਖ ਵਿਚ ਉਹਨਾਂ ਇਸਤ੍ਰੀਆਂ ਦਾ ਦਿਲ ਕਿਵੇਂ ਖਲੋਵੇ ਜੋ ਪਤੀ ਤੋਂ ਵਿੱਛੁੜੀਆਂ ਪਈਆਂ ਹਨ, ਜਿਨ੍ਹਾਂ ਦੇ ਅੰਦਰ ਪਿਆਰ (ਦੇ ਪ੍ਰਗਟਾਵੇ) ਦੀ ਅਣਹੋਂਦ ਹੈ,


ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
Har sājan purakẖ visār kai lagī mā▫i▫ā ḏẖohu.

She has forgotten the Lord, her Life-companion, her Master; she has become attached to Maya, the deceitful one.

ਮਾਇਆ ਧੋਹੁ = ਧੋਹ ਰੂਪ ਮਾਇਆ, ਮਨ = ਮੋਹਣੀ ਮਾਇਆ।

(ਇਸ ਤਰ੍ਹਾਂ ਉਸ ਜੀਵ ਨੂੰ ਧੀਰਜ ਕਿਵੇਂ ਆਵੇ ਜਿਸ ਨੂੰ) ਸੱਜਣ-ਪ੍ਰਭੂ ਵਿਸਾਰ ਕੇ ਮਨ-ਮੋਹਣੀ ਮਾਇਆ ਚੰਬੜੀ ਹੋਈ ਹੈ?


ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
Puṯar kalṯar na sang ḏẖanā har avināsī oh.

Neither son, nor spouse, nor wealth shall go along with you-only the Eternal Lord.

ਕਲਤ੍ਰ = ਇਸਤ੍ਰੀ। ਪਲਚਿ = ਫਸ ਕੇ, ਉਲਝ ਕੇ। ਸਗਲੀ = ਸਾਰੀ (ਸ੍ਰਿਸ਼ਟੀ)।
ਨਾਹ ਪੁਤ੍ਰ, ਨਾਹ ਇਸਤ੍ਰੀ, ਨਾਹ ਧਨ, ਕੋਈ ਭੀ ਮਨੁੱਖ ਦੇ ਨਾਲ ਨਹੀਂ ਨਿਭਦਾ ਇਕ ਅਬਿਨਾਸੀ ਪਰਮਾਤਮਾ ਹੀ ਅਸਲ ਸਾਥੀ ਹੈ।


ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
Palacẖ palacẖ saglī mu▫ī jẖūṯẖai ḏẖanḏẖai moh.

Entangled and enmeshed in the love of false occupations, the whole world is perishing.

ਧੰਧੈ ਮੋਹੁ = ਧੰਧੇ ਦਾ ਮੋਹ।

ਨਾਸਵੰਤ ਧੰਧੇ ਦਾ ਮੋਹ (ਸਾਰੀ ਲੁਕਾਈ ਨੂੰ ਹੀ) ਵਿਆਪ ਰਿਹਾ ਹੈ, (ਮਾਇਆ ਦੇ ਮੋਹ ਵਿਚ) ਮੁੜ ਮੁੜ ਫਸ ਕੇ ਸਾਰੀ ਲੁਕਾਈ ਹੀ (ਆਤਮਕ ਮੌਤੇ) ਮਰ ਰਹੀ ਹੈ।


ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
Ikas har ke nām bin agai la▫ī▫ah kẖohi.

Without the Naam, the Name of the One Lord, they lose their lives in the hereafter.

ਖੋਹਿ ਲਈਅਹਿ = ਖੋਹੇ ਜਾਂਦੇ ਹਨ। ਅਗੈ = ਪਹਿਲਾਂ ਹੀ।

ਇਕ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਹੋਰ ਜਿਤਨੇ ਭੀ ਕਰਮ ਇਥੇ ਕਰੀਦੇ ਹਨ, ਉਹ ਸਾਰੇ ਮਰਨ ਤੋਂ ਪਹਿਲਾਂ ਹੀ ਖੋਹ ਲਏ ਜਾਂਦੇ ਹਨ (ਭਾਵ, ਉਹ ਉੱਚੇ ਆਤਮਕ ਜੀਵਨ ਦਾ ਅੰਗ ਨਹੀਂ ਬਣ ਸਕਦੇ)।


ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
Ḏa▫yu visār vigucẖṇā parabẖ bin avar na ko▫e.

Forgetting the Merciful Lord, they are ruined. Without God, there is no other at all.

ਦਯੁ = ਪਿਆਰਾ ਪ੍ਰਭੂ। ਵਿਗੁਚਣਾ = ਖ਼ੁਆਰ ਹੋਈਦਾ ਹੈ।
ਪਿਆਰ-ਸਰੂਪ ਪ੍ਰਭੂ ਨੂੰ ਵਿਸਾਰ ਕੇ ਖ਼ੁਆਰੀ ਹੀ ਹੁੰਦੀ ਹੈ, ਪਰਮਾਤਮਾ ਤੋਂ ਬਿਨਾ ਜਿੰਦ ਦਾ ਹੋਰ ਕੋਈ ਸਾਥੀ ਹੀ ਨਹੀਂ ਹੁੰਦਾ।


ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
Parīṯam cẖarṇī jo lage ṯin kī nirmal so▫e.

Pure is the reputation of those who are attached to the Feet of the Beloved Lord.

ਸੋਇ = ਸੋਭਾ।
ਪ੍ਰਭੂ ਪ੍ਰੀਤਮ ਦੀ ਚਰਨੀਂ ਜੇਹੜੇ ਬੰਦੇ ਲਗਦੇ ਹਨ, ਉਹਨਾਂ ਦੀ (ਲੋਕ ਪਰਲੋਕ ਵਿਚ) ਭਲੀ ਸੋਭਾ ਹੁੰਦੀ ਹੈ।


ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
Nānak kī parabẖ benṯī parabẖ milhu parāpaṯ ho▫e.

Nanak makes this prayer to God: "Please, come and unite me with Yourself".

ਪਰਾਪਤਿ ਹੋਇ = {पर्याप्तं = to one's heart's content} ਜਿਸ ਨਾਲ (ਮੇਰੇ) ਦਿਲ ਦੀ ਰੀਝ ਪੂਰੀ ਹੋ ਜਾਏ।
ਹੇ ਪ੍ਰਭੂ! (ਤੇਰੇ ਦਰ ਤੇ) ਮੇਰੀ ਬੇਨਤੀ ਹੈ ਕਿ ਮੈਨੂੰ ਤੇਰਾ ਦਿਲ-ਰੱਜਵਾਂ ਮਿਲਾਪ ਨਸੀਬ ਹੋਵੇ।


ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥
vaisākẖ suhāvā ṯāʼn lagai jā sanṯ bẖetai har so▫e. 3

The month of Vaisaakh is beautiful and pleasant, when the Saint causes me to meet the Lord. 3

ਸੰਤੁ ਹਰਿ = ਹਰੀ-ਸੰਤ। ਭੇਟੈ = ਮਿਲਿ ਪਏ ॥੩॥

(ਰੁੱਤ ਫਿਰਨ ਨਾਲ ਚੁਫੇਰੇ ਬਨਸਪਤੀ ਪਈ ਸੁਹਾਵਣੀ ਹੋ ਜਾਏ, ਪਰ) ਜਿੰਦ ਨੂੰ ਵੈਸਾਖ ਦਾ ਮਹੀਨਾ ਤਦੋਂ ਹੀ ਸੋਹਣਾ ਲੱਗ ਸਕਦਾ ਹੈ ਜੇ ਹਰੀ ਸੰਤ-ਪ੍ਰਭੂ ਮਿਲ ਪਏ ॥੩॥


Ang Sahib. 133 - 134

Labels: , , , ,

 
Posted by Unknown at 1:24 AM | Permalink |


0 comments:


Page copy protected against web site content infringement by Copyscape
Creative Commons License
This work by http://puneetkaur.blogspot.com is licensed under a Creative Commons Attribution-NonCommercial-NoDerivs 2.5 India License.

visitor counter