Tuesday, January 26, 2010
Ab Mohe Ram Apnaa Kar Janeyaa...
ਗਉੜੀ ਕਬੀਰ ਜੀ ਤਿਪਦੇ ॥ ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥

Ga▫oṛī Kabīr jī ṯipḏe. Kancẖan si▫o pā▫ī▫ai nahī ṯol. Man ḏe rām lī▫ā hai mol. ||1||

ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ। ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ।੧।


ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।੧।

ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥

Ab mohi rām apunā kar jāni▫ā. Sahj subẖā▫e merā man māni▫ā. ||1|| rahā▫o.

ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ। ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ।੧।ਰਹਾਉ।


ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ।੧।ਰਹਾਉ।

ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥ ਰਾਮ ਭਗਤਿ ਬੈਠੇ ਘਰਿ ਆਇਆ ॥੨॥

Barahmai kath kath anṯ na pā▫i▫ā. Rām bẖagaṯ baiṯẖe gẖar ā▫i▫ā. ||2||

ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ। ਭਗਤਿ = ਭਗਤੀ (ਕਰਨ ਦੇ ਕਾਰਨ)। ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ।੨।


ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ, ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ।੨।

ਕਹੁ ਕਬੀਰ ਚੰਚਲ ਮਤਿ ਤਿਆਗੀ ॥ ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥

Kaho Kabīr cẖancẖal maṯ ṯi▫āgī. Keval rām bẖagaṯ nij bẖāgī. ||3||1||19||

ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ। ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ।੩।


ਹੇ ਕਬੀਰ! (ਹੁਣ) ਆਖ-ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ, (ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ।੩।੧੯। ❁ ਸ਼ਬਦ ਦਾ ਭਾਵ: ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ। ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ।੧੯। ❀ ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤਿਪਦੇ' ਦੇ ਹੇਠ ਨਿੱਕਾ ਜਿਹਾ ਅੰਕ '੧੫' ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: ੧੯ ਤੋਂ ੩੩ ਤਕ ਦੇ ੧੫ ਸ਼ਬਦ ਤਿੰਨ ਤਿੰਨ 'ਬੰਦਾਂ' ਵਾਲੇ ਹਨ।

SGGS Ang Sahib. 327

Labels: ,

 
Posted by Unknown at 9:22 AM | Permalink | 0 comments
Page copy protected against web site content infringement by Copyscape
Creative Commons License
This work by http://puneetkaur.blogspot.com is licensed under a Creative Commons Attribution-NonCommercial-NoDerivs 2.5 India License.

visitor counter