Saturday, February 23, 2013
Tu Chit Aavhi Teri Maia...
 
Posted by Unknown at 12:44 AM | Permalink | 1 comments
Tuesday, March 20, 2012
Humra Thakur.........
ਆਸਾ ਮਹਲਾ ੫ ਦੁਪਦੇ ॥
Aasaa Mehalaa 5 Dhupadhae ||


ਗੁਰ ਪਰਸਾਦਿ ਮੇਰੈ ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥
Gur Parasaadh Maerai Man Vasiaa Jo Maago So Paavo Rae ||

ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ ਰੇ ॥੧॥
Naam Rang Eihu Man Thripathaanaa Bahur N Kathehoon Dhhaavo Rae ||1||

ਹਮਰਾ ਠਾਕੁਰੁ ਸਭ ਤੇ ਊਚਾ ਰੈਣਿ ਦਿਨਸੁ ਤਿਸੁ ਗਾਵਉ ਰੇ ॥
Hamaraa Thaakur Sabh Thae Oochaa Rain Dhinas This Gaavo Rae ||


ਖਿਨ ਮਹਿ ਥਾਪਿ ਉਥਾਪਨਹਾਰਾ ਤਿਸ ਤੇ ਤੁਝਹਿ ਡਰਾਵਉ ਰੇ ॥੧॥ ਰਹਾਉ ॥
Khin Mehi Thhaap Outhhaapanehaaraa This Thae Thujhehi Ddaraavo Rae ||1|| Rehaao ||


ਜਬ ਦੇਖਉ ਪ੍ਰਭੁ ਅਪੁਨਾ ਸੁਆਮੀ ਤਉ ਅਵਰਹਿ ਚੀਤਿ ਨ ਪਾਵਉ ਰੇ ॥
Jab Dhaekho Prabh Apunaa Suaamee Tho Avarehi Cheeth N Paavo Rae ||


ਨਾਨਕੁ ਦਾਸੁ ਪ੍ਰਭਿ ਆਪਿ ਪਹਿਰਾਇਆ ਭ੍ਰਮੁ ਭਉ ਮੇਟਿ ਲਿਖਾਵਉ ਰੇ ॥੨॥੨॥੧੩੧॥
Naanak Dhaas Prabh Aap Pehiraaeiaa Bhram Bho Maett Likhaavo Rae ||2||2||131||


Labels: ,

 
Posted by Unknown at 12:29 AM | Permalink | 0 comments
Sunday, January 29, 2012
Mo Ko Taar Ley Rama Tar Ley.......
ਗੋਂਡ ॥
Gonadd ||



Mo Ko Thaar Lae Raamaa Thaar Lae ||
Carry me across, O Lord, carry me across.


ਮੈ ਅਜਾਨੁ ਜਨੁ ਤਰਿਬੇ ਨ ਜਾਨਉ ਬਾਪ ਬੀਠੁਲਾ ਬਾਹ ਦੇ ॥੧॥ ਰਹਾਉ ॥
Mai Ajaan Jan Tharibae N Jaano Baap Beethulaa Baah Dhae ||1|| Rehaao ||
I am ignorant, and I do not know how to swim. O my Beloved Father, please give me Your arm. ||1||Pause||


ਨਰ ਤੇ ਸੁਰ ਹੋਇ ਜਾਤ ਨਿਮਖ ਮੈ ਸਤਿਗੁਰ ਬੁਧਿ ਸਿਖਲਾਈ ॥
Nar Thae Sur Hoe Jaath Nimakh Mai Sathigur Budhh Sikhalaaee ||
I have been transformed from a mortal being into an angel, in an instant; the True Guru has taught me this.



ਨਰ ਤੇ ਉਪਜਿ ਸੁਰਗ ਕਉ ਜੀਤਿਓ ਸੋ ਅਵਖਧ ਮੈ ਪਾਈ ॥੧॥
Nar Thae Oupaj Surag Ko Jeethiou So Avakhadhh Mai Paaee ||1||
Born of human flesh, I have conquered the heavens; such is the medicine I was given. ||1||


ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ ॥
Jehaa Jehaa Dhhooa Naaradh Ttaekae Naik Ttikaavahu Mohi ||
Please place me where You placed Dhroo and Naarad, O my Master.


ਤੇਰੇ ਨਾਮ ਅਵਿਲੰਬਿ ਬਹੁਤੁ ਜਨ ਉਧਰੇ ਨਾਮੇ ਕੀ ਨਿਜ ਮਤਿ ਏਹ ॥੨॥੩॥
Thaerae Naam Avilanb Bahuth Jan Oudhharae Naamae Kee Nij Math Eaeh ||2||3||
With the Support of Your Name, so many have been saved; this is Naam Dayv's understanding. ||2||3||


Ang Sahib 873


Labels:

 
Posted by Unknown at 3:57 AM | Permalink | 0 comments
Monday, October 10, 2011
Mere Ram Har Jan Ke Hao Bal Jaaee...
ਸੂਹੀ ਮਹਲਾ ੫ ॥ 
Sūhī mėhlā 5.


Bẖāgṯẖaṛe har sanṯ ṯumĥāre jinĥ gẖar ḏẖan har nāmā. Parvāṇ gaṇī se▫ī ih ā▫e safal ṯinā ke kāmā. 1

Soohee, Fifth Mehl: Your Saints are very fortunate; their homes are filled with the wealth of the Lord's Name. Their birth is approved, and their actions are fruitful. 1

ਭਾਗਠੜੇ = ਭਾਗਾਂ ਵਾਲੇ। ਹਰਿ = ਹੇ ਹਰੀ! ਘਰਿ = ਹਿਰਦੇ-ਘਰ ਵਿਚ। ਗਣੀ = ਗਣੀਂ, ਮੈਂ ਗਿਣਦਾ ਹਾਂ।੧।

ਹੇ ਹਰੀ! ਤੇਰੇ ਸੰਤ ਜਨ ਬੜੇ ਭਾਗਾਂ ਵਾਲੇ ਹਨ ਕਿਉਂਕਿ ਉਹਨਾਂ ਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ। ਮੈਂ ਸਮਝਦਾ ਹਾਂ ਕਿ ਉਹਨਾਂ ਦਾ ਹੀ ਜਗਤ ਵਿਚ ਆਉਣਾ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ, ਉਹਨਾਂ ਸੰਤ ਜਨਾਂ ਦਾ ਸਾਰੇ (ਸੰਸਾਰਕ) ਕੰਮ (ਭੀ) ਸਿਰੇ ਚੜ੍ਹ ਜਾਂਦੇ ਹਨ।੧।

 
ਮੇਰੇ ਰਾਮ ਹਰਿ ਜਨ ਕੈ ਹਉ ਬਲਿ ਜਾਈ ॥ ਕੇਸਾ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ ॥੧॥ ਰਹਾਉ ॥
Mere rām har jan kai ha▫o bal jā▫ī. Kesā kā kar cẖavar dẖulāvā cẖaraṇ ḏẖūṛ mukẖ lā▫ī.  1  rahā▫o.

O my Lord, I am a sacrifice to the humble servants of the Lord. I make my hair into a fan, and wave it over them; I apply the dust of their feet to my face.  1  Pause

ਕੈ = ਤੋਂ। ਬਲਿ ਜਾਈ = ਬਲਿ ਜਾਈਂ, ਮੈਂ ਸਦਕੇ ਜਾਂਦਾ ਹਾਂ। ਕਰਿ = ਬਣਾ ਕੇ। ਢੁਲਾਵਾ = ਢੁਲਾਵਾਂ, ਮੈਂ ਝੁਲਾਵਾਂ। ਮੁਖਿ = ਮੂੰਹ ਉਤੇ। ਲਾਈ = ਲਾਈਂ, ਮੈਂ ਲਾਵਾਂ।੧।ਰਹਾਉ।
ਹੇ ਮੇਰੇ ਰਾਮ! (ਜੇ ਤੇਰੀ ਮੇਹਰ ਹੋਵੇ, ਤਾਂ) ਮੈਂ ਤੇਰੇ ਸੇਵਕਾਂ ਤੋਂ ਸਦਕੇ ਜਾਵਾਂ (ਆਪਣਾ ਸਭ ਕੁਝ ਵਾਰ ਦਿਆਂ), ਮੈਂ ਆਪਣੇ ਕੇਸਾਂ ਦਾ ਚੌਰ ਬਣਾ ਕੇ ਉਹਨਾਂ ਉਤੇ ਝੁਲਾਵਾਂ, ਮੈਂ ਉਹਨਾਂ ਦੇ ਚਰਨਾਂ ਦੀ ਧੂੜ ਲੈ ਕੇ ਆਪਣੇ ਮੱਥੇ ਉਤੇ ਲਾਵਾਂ।੧।ਰਹਾਉ।


ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ ॥੨॥
Janam maraṇ ḏuhhū mėh nāhī jan par▫upkārī ā▫e. Jī▫a ḏān ḏe bẖagṯī lā▫in har si▫o lain milā▫e.  2

Those generous, humble beings are above both birth and death. They give the gift of the soul, and practice devotional worship; they inspire others to meet the Lord.  2

ਮਹਿ = ਵਿਚ। ਪਰਉਪਕਾਰੀ = ਦੂਜਿਆਂ ਦਾ ਭਲਾ ਕਰਨ ਵਾਲੇ। ਜੀਅ ਦਾਨੁ = ਆਤਮਕ ਜੀਵਨ ਦੀ ਦਾਤਿ। ਦੇ = ਦੇ ਕੇ। ਲਾਇਨਿ = ਲਾਂਦੇ ਹਨ। ਲੈਨਿ ਮਿਲਾਏ = ਮਿਲਾਇ ਲੈਨਿ, ਮਿਲਾ ਲੈਂਦੇ ਹਨ।੨।

ਹੇ ਭਾਈ! ਸੰਤ ਜਨ ਜਨਮ ਮਰਨ ਦੇ ਗੇੜ ਵਿਚ ਨਹੀਂ ਆਉਂਦੇ, ਉਹ ਤਾਂ ਜਗਤ ਵਿਚ ਦੂਜਿਆਂ ਦੀ ਭਲਾਈ ਕਰਨ ਵਾਸਤੇ ਆਉਂਦੇ ਹਨ। ਸੰਤ ਜਨ (ਹੋਰਨਾਂ ਨੂੰ) ਆਤਮਕ ਜੀਵਨ ਦੀ ਦਾਤਿ ਦੇ ਕੇ ਪਰਮਾਤਮਾ ਦੀ ਭਗਤੀ ਵਿਚ ਜੋੜਦੇ ਹਨ, ਅਤੇ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦੇਂਦੇ ਹਨ।੨।


ਸਚਾ ਅਮਰੁ ਸਚੀ ਪਾਤਿਸਾਹੀ ਸਚੇ ਸੇਤੀ ਰਾਤੇ ॥ ਸਚਾ ਸੁਖੁ ਸਚੀ ਵਡਿਆਈ ਜਿਸ ਕੇ ਸੇ ਤਿਨਿ ਜਾਤੇ ॥੩॥
Sacẖā amar sacẖī pāṯisāhī sacẖe seṯī rāṯe. Sacẖā sukẖ sacẖī vadi▫ā▫ī jis ke se ṯin jāṯe. 3

True are their commands, and true are their empires; they are attuned to the Truth. True is their happiness, and true is their greatness. They know the Lord, to whom they belong.  3

ਸਚਾ = ਸਦਾ ਕਾਇਮ ਰਹਿਣ ਵਾਲਾ। ਅਮਰੁ = ਹੁਕਮ। ਸਚੇ ਸੇਤੀ = ਸਦਾ-ਥਿਰ ਪ੍ਰਭੂ ਨਾਲ। ਰਾਤੇ = ਰੰਗੇ ਰਹਿੰਦੇ ਹਨ। ਜਿਸ ਕੇ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਕੇ' ਦੇ ਕਾਰਨ ਉੱਡ ਗਿਆ ਹੈ} ਜਿਸ (ਪਰਮਾਤਮਾ) ਦੇ। ਸੇ = (ਬਣੇ ਹੋਏ) ਸਨ। ਤਿਨਿ = ਉਸ (ਪਰਮਾਤਮਾ) ਨੇ। ਜਾਤੇ = ਪਛਾਣੇ, ਡੂੰਘੀ ਸਾਂਝ ਪਾਈ।੩।

ਹੇ ਭਾਈ! ਸੰਤ ਜਨ ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦਾ ਹੁਕਮ ਸਦਾ ਕਾਇਮ ਰਹਿੰਦਾ ਹੈ, ਉਹਨਾਂ ਦੀ ਪਾਤਿਸ਼ਾਹੀ ਭੀ ਅਟੱਲ ਰਹਿੰਦੀ ਹੈ। ਉਹਨਾਂ ਨੂੰ ਸਦਾ ਕਾਇਮ ਰਹਿਣ ਵਾਲਾ ਆਨੰਦ ਪ੍ਰਾਪਤ ਰਹਿੰਦਾ ਹੈ, ਉਹਨਾਂ ਦੀ ਸੋਭਾ ਸਦਾ ਲਈ ਟਿਕੀ ਰਹਿੰਦੀ ਹੈ। ਜਿਸ ਪਰਮਾਤਮਾ ਦੇ ਉਹ ਸੇਵਕ ਬਣੇ ਰਹਿੰਦੇ ਹਨ, ਉਹ ਪਰਮਾਤਮਾ ਹੀ ਉਹਨਾਂ ਦੀ ਕਦਰ ਜਾਣਦਾ ਹੈ।੩।


ਪਖਾ ਫੇਰੀ ਪਾਣੀ ਢੋਵਾ ਹਰਿ ਜਨ ਕੈ ਪੀਸਣੁ ਪੀਸਿ ਕਮਾਵਾ ॥ ਨਾਨਕ ਕੀ ਪ੍ਰਭ ਪਾਸਿ ਬੇਨੰਤੀ ਤੇਰੇ ਜਨ ਦੇਖਣੁ ਪਾਵਾ ॥੪॥੭॥੫੪॥
Pakẖā ferī pāṇī dẖovā har jan kai pīsaṇ pīs kamāvā. Nānak kī parabẖ pās benanṯī ṯere jan ḏekẖaṇ pāvā. 4  7  54

I wave the fan over them, carry water for them, and grind corn for the humble servants of the Lord. Nanak offers this prayer to God - please, grant me the sight of Your humble servants. 4 7 54

ਫੇਰੀ = ਫੇਰੀਂ, ਮੈਂ ਫੇਰਾਂ। ਢੋਵਾ = ਢੋਵਾਂ, ਮੈਂ ਢੋਵਾਂ। ਜਨ ਕੈ = ਜਨਾਂ ਦੇ ਘਰ ਵਿਚ। ਪੀਸਣੁ = ਚੱਕੀ। ਪੀਸਿ = ਪੀਹ ਕੇ। ਕਮਾਵਾ = ਕਮਾਵਾਂ, ਮੈਂ ਸੇਵਾ ਕਰਾਂ। ਦੇਖਣੁ ਪਾਵਾ = ਦੇਖਣ ਪਾਵਾਂ, ਦੇਖ ਸਕਾਂ।੪।

ਹੇ ਭਾਈ! ਨਾਨਕ ਦੀ ਪਰਮਾਤਮਾ ਅੱਗੇ ਸਦਾ ਇਹੀ ਬੇਨਤੀ ਹੈ ਕਿ-ਹੇ ਪ੍ਰਭੂ! ਮੈਂ ਤੇਰੇ ਸੰਤ ਜਨਾਂ ਦਾ ਦਰਸਨ ਕਰਦਾ ਰਹਾਂ, ਮੈਂ ਉਹਨਾਂ ਨੂੰ ਪੱਖਾ ਝੱਲਦਾ ਰਹਾਂ, ਉਹਨਾਂ ਵਾਸਤੇ ਪਾਣੀ ਢੋਂਦਾ ਰਹਾਂ ਤੇ ਉਹਨਾਂ ਦੇ ਦਰ ਤੇ ਚੱਕੀ ਪੀਹ ਕੇ ਸੇਵਾ ਕਰਦਾ ਰਹਾਂ।੪।੭।੫੪।







Ang Sahib. 748 - 749

Labels: ,

 
Posted by Unknown at 11:05 AM | Permalink | 0 comments
Monday, September 19, 2011
Kis Bharwase............
ਰਾਮਕਲੀ ਮਹਲਾ ੫ ॥ 



Rāmkalī mėhlā 5. Kis bẖarvāsai bicẖrahi bẖavan. Mūṛ mugaḏẖ ṯerā sangī kavan. Rām sangī ṯis gaṯ nahī jānėh. Pancẖ batvāre se mīṯ kar mānėh.  1

Raamkalee, Fifth Mehl: What supports you in this world? You ignorant fool, who is your companion? The Lord is your only companion; no one knows His condition. You look upon the five thieves as your friends. 1

ਕਿਸੁ ਭਰਵਾਸੈ = (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ? ਬਿਚਰਹਿ = ਤੂੰ ਤੁਰਦਾ ਫਿਰਦਾ ਹੈਂ। ਭਵਨ = ਜਗਤ (ਵਿਚ)। ਮੂੜ = ਹੇ ਮੂਰਖ! ਮੁਗਧ = ਹੇ ਮੂਰਖ! ਸੰਗੀ = (ਅਸਲ) ਸਾਥੀ। ਗਤਿ = ਹਾਲਤ, ਅਵਸਥਾ। ਨਹੀ ਜਾਨਹਿ = ਤੂੰ ਨਹੀਂ ਜਾਣਦਾ। ਪੰਚ = ਪੰਜ (ਕਾਮਾਦਿਕ)। ਬਟਵਾਰੇ = ਰਾਹਜ਼ਨ, ਡਾਕੂ। ਸੇ = ਉਹਨਾਂ ਨੂੰ। ਮਾਨਹਿ = ਤੂੰ ਮੰਨਦਾ ਹੈਂ।੧।

ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਕਿਸ ਦੇ ਸਹਾਰੇ ਤੂੰ ਜਗਤ ਵਿਚ ਤੁਰਿਆ ਫਿਰਦਾ ਹੈਂ? ਹੇ ਮੂਰਖ! (ਪ੍ਰਭੂ ਤੋਂ ਬਿਨਾ ਹੋਰ) ਤੇਰਾ ਕੌਣ ਸਾਥੀ (ਬਣ ਸਕਦਾ ਹੈ)? ਹੇ ਮੂਰਖ! ਪਰਮਾਤਮਾ (ਹੀ ਤੇਰਾ ਅਸਲ) ਸਾਥੀ ਹੈ, ਉਸ ਨਾਲ ਤੂੰ ਜਾਣ-ਪਛਾਣ ਨਹੀਂ ਬਣਾਂਦਾ। (ਇਹ ਕਾਮਾਦਿਕ) ਪੰਜ ਡਾਕੂ ਹਨ, ਇਹਨਾਂ ਨੂੰ ਤੂੰ ਆਪਣੇ ਮਿੱਤਰ ਸਮਝ ਰਿਹਾ ਹੈਂ।੧।


ਸੋ ਘਰੁ ਸੇਵਿ ਜਿਤੁ ਉਧਰਹਿ ਮੀਤ ॥ ਗੁਣ ਗੋਵਿੰਦ ਰਵੀਅਹਿ ਦਿਨੁ ਰਾਤੀ ਸਾਧਸੰਗਿ ਕਰਿ ਮਨ ਕੀ ਪ੍ਰੀਤਿ ॥੧॥ ਰਹਾਉ ॥
So gẖar sev jiṯ uḏẖrahi mīṯ. Guṇ govinḏ ravī▫ah ḏin rāṯī sāḏẖsang kar man kī parīṯ. 1 rahā▫o.

Serve that home, which will save you, my friend. Chant the Glorious Praises of the Lord of the Universe, day and night; in the Saadh Sangat, the Company of the Holy, love Him in your mind. 1 Pause

ਸੇਵਿ = ਸੇਵਾ ਕਰ; ਮੱਲੀ ਰੱਖ। ਜਿਸੁ = ਜਿਸ ਦੀ ਰਾਹੀਂ। ਉਧਰਹਿ = (ਸੰਸਾਰ-ਸਮੁੰਦਰ ਤੋਂ) ਤੂੰ ਪਾਰ ਲੰਘ ਸਕੇਂ। ਮਤਿ = ਹੇ ਮਿੱਤਰ! ਰਵੀਅਹਿ = ਚੇਤੇ ਕਰਨੇ ਚਾਹੀਦੇ ਹਨ। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ।੧।ਰਹਾਉ।

ਹੇ ਮਿੱਤਰ! ਉਹ ਘਰ-ਦਰ ਮੱਲੀ ਰੱਖ, ਜਿਸ ਦੀ ਰਾਹੀਂ ਤੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕੇਂ। ਹੇ ਭਾਈ! ਗੁਰੂ ਦੀ ਸੰਗਤਿ ਵਿਚ ਆਪਣੇ ਮਨ ਦਾ ਪਿਆਰ ਜੋੜ, (ਉਥੇ ਟਿਕ ਕੇ) ਗੋਬਿੰਦ ਦੇ ਗੁਣ (ਸਦਾ) ਦਿਨ ਰਾਤ ਗਾਏ ਜਾਣੇ ਚਾਹੀਦੇ ਹਨ।੧।ਰਹਾਉ।


ਜਨਮੁ ਬਿਹਾਨੋ ਅਹੰਕਾਰਿ ਅਰੁ ਵਾਦਿ ॥ ਤ੍ਰਿਪਤਿ ਨ ਆਵੈ ਬਿਖਿਆ ਸਾਦਿ ॥ ਭਰਮਤ ਭਰਮਤ ਮਹਾ ਦੁਖੁ ਪਾਇਆ ॥ ਤਰੀ ਨ ਜਾਈ ਦੁਤਰ ਮਾਇਆ ॥੨॥
Janam bihāno ahaʼnkār ar vāḏ. Ŧaripaṯ na āvai bikẖi▫ā sāḏ. Bẖarmaṯ bẖarmaṯ mahā ḏukẖ pā▫i▫ā. Ŧarī na jā▫ī ḏuṯar mā▫i▫ā. 2

This human life is passing away in egotism and conflict. You are not satisfied; such is the flavor of sin. Wandering and roaming around, you suffer terrible pain. You cannot cross over the impassable sea of Maya.  2

ਜਨਮ ਬਿਹਾਨੋ = ਮਨੁੱਖਾ ਜੀਵਨ ਲੰਘਦਾ ਜਾ ਰਿਹਾ ਹੈ। ਵਾਦਿ = ਵਾਦ ਵਿਚ, ਝਗੜੇ-ਬਖੇੜੇ ਵਿਚ। ਤ੍ਰਿਪਤਿ = ਤਸੱਲੀ, ਰੱਜ। ਬਿਖਿਆ = ਮਾਇਆ। ਸਾਦਿ = ਸੁਆਦ ਵਿਚ। ਭਰਮਤ = ਭਟਕਦਿਆਂ। ਦੁਤਰ = {दुस्तर} ਜਿਸ ਤੋਂ ਪਾਰ ਲੰਘਣਾ ਔਖਾ ਹੈ।੨।

ਜੀਵ ਦੀ ਉਮਰ ਅਹੰਕਾਰ ਅਤੇ ਝਗੜੇ-ਬਖੇੜੇ ਵਿਚ ਗੁਜ਼ਰਦੀ ਜਾਂਦੀ ਹੈ, ਮਾਇਆ ਦੇ ਸੁਆਦ ਵਿਚ (ਇਸ ਦੀ ਕਦੇ) ਤਸੱਲੀ ਨਹੀਂ ਹੁੰਦੀ (ਕਦੇ ਰੱਜਦਾ ਹੀ ਨਹੀਂ)। ਭਟਕਦਿਆਂ ਭਟਕਦਿਆਂ ਇਸ ਨੇ ਬੜਾ ਕਸ਼ਟ ਪਾਇਆ ਹੈ। ਮਾਇਆ (ਮਾਨੋ, ਇਕ ਸਮੁੰਦਰ ਹੈ, ਇਸ) ਤੋਂ ਪਾਰ ਲੰਘਣਾ ਬਹੁਤ ਔਖਾ ਹੈ। (ਪ੍ਰਭੂ ਦੇ ਨਾਮ ਤੋਂ ਬਿਨਾ) ਇਸ ਤੋਂ ਪਾਰ ਨਹੀਂ ਲੰਘਿਆ ਜਾ ਸਕਦਾ।੨।


ਕਾਮਿ ਨ ਆਵੈ ਸੁ ਕਾਰ ਕਮਾਵੈ ॥ ਆਪਿ ਬੀਜਿ ਆਪੇ ਹੀ ਖਾਵੈ ॥ ਰਾਖਨ ਕਉ ਦੂਸਰ ਨਹੀ ਕੋਇ ॥ ਤਉ ਨਿਸਤਰੈ ਜਉ ਕਿਰਪਾ ਹੋਇ ॥੩॥
Kām na āvai so kār kamāvai. Āp bīj āpe hī kẖāvai. Rākẖan ka▫o ḏūsar nahī ko▫e. Ŧa▫o nisṯarai ja▫o kirpā ho▫e. 3

You do the deeds which do not help you at all. As you plant, so shall you harvest. There is none other than the Lord to save you. You will be saved, only if God grants His Grace.  3

ਕਾਮਿ = ਕੰਮ ਵਿਚ। ਬੀਜਿ = ਬੀਜ ਕੇ। ਤਉ = ਤਦੋਂ। ਨਿਸਤਰੈ = ਪਾਰ ਲੰਘਦਾ ਹੈ। ਜਉ = ਜਦੋਂ।੩।

ਜੀਵ ਸਦਾ ਉਹੀ ਕਾਰ ਕਰਦਾ ਰਹਿੰਦਾ ਹੈ ਜੋ (ਆਖ਼ਰ ਇਸ ਦੇ) ਕੰਮ ਨਹੀਂ ਆਉਂਦੀ, (ਮੰਦੇ ਕੰਮਾਂ ਦੇ ਬੀਜ) ਆਪ ਬੀਜ ਕੇ (ਫਿਰ) ਆਪ ਹੀ (ਉਹਨਾਂ ਦਾ ਦੁੱਖ-ਫਲ) ਖਾਂਦਾ ਹੈ। (ਇਸ ਬਿਪਤਾ ਵਿਚੋਂ) ਬਚਾਣ-ਜੋਗਾ (ਪਰਮਾਤਮਾ ਤੋਂ ਬਿਨਾ) ਕੋਈ ਹੋਰ ਦੂਜਾ ਨਹੀਂ। ਜਦੋਂ (ਪਰਮਾਤਮਾ ਦੀ) ਮਿਹਰ ਹੁੰਦੀ ਹੈ, ਤਦੋਂ ਹੀ ਇਸ ਵਿਚੋਂ ਪਾਰ ਲੰਘਦਾ ਹੈ।੩।


ਪਤਿਤ ਪੁਨੀਤ ਪ੍ਰਭ ਤੇਰੋ ਨਾਮੁ ॥ ਅਪਨੇ ਦਾਸ ਕਉ ਕੀਜੈ ਦਾਨੁ ॥ ਕਰਿ ਕਿਰਪਾ ਪ੍ਰਭ ਗਤਿ ਕਰਿ ਮੇਰੀ ॥ ਸਰਣਿ ਗਹੀ ਨਾਨਕ ਪ੍ਰਭ ਤੇਰੀ ॥੪॥੩੭॥੪੮॥
Paṯiṯ punīṯ parabẖ ṯero nām. Apne ḏās ka▫o kījai ḏān. Kar kirpā parabẖ gaṯ kar merī. Saraṇ gahī Nānak parabẖ ṯerī. 4 37 48

Your Name, God, is the Purifier of sinners. Please bless Your slave with that gift. Please grant Your Grace, God, and emancipate me. Nanak has grasped Your Sanctuary, God.  4  37  48

ਪਤਿਤ = ਵਿਕਾਰਾਂ ਵਿਚ ਡਿੱਗੇ ਹੋਏ। ਪੁਨੀਤ = ਪਵਿੱਤਰ। ਪ੍ਰਭ = ਹੇ ਪ੍ਰਭੂ! ਕੀਜੈ = ਦੇਹ। ਗਤਿ = ਉੱਚੀ ਆਤਮਕ ਅਵਸਥਾ। ਗਹੀ = ਫੜੀ।੪।
ਹੇ ਨਾਨਕ! (ਆਖ-) ਹੇ ਪ੍ਰਭੂ! ਤੇਰਾ ਨਾਮ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿੱਤਰ ਕਰਨ ਵਾਲਾ ਹੈ, (ਮੈਨੂੰ) ਆਪਣੇ ਸੇਵਕ ਨੂੰ (ਆਪਣਾ ਨਾਮ-) ਦਾਨ ਦੇਹ। ਹੇ ਪ੍ਰਭੂ! ਮੈਂ ਤੇਰਾ ਆਸਰਾ ਲਿਆ ਹੈ, ਮਿਹਰ ਕਰ, ਮੇਰੀ ਆਤਮਕ ਅਵਸਥਾ ਉੱਚੀ ਬਣਾ।੪।੩੭।੪੮।


Ang. Sahib 898

Labels: , , ,

 
Posted by Unknown at 1:06 AM | Permalink | 0 comments
Monday, July 18, 2011
Tujh Bin Kavan Humara...
ਗਉੜੀ ਮਹਲਾ   ਤੁਝ ਬਿਨੁ ਕਵਨੁ ਹਮਾਰਾ   ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥੧॥ ਰਹਾਉ  
Ga▫oṛī mėhlā 5.   Ŧujẖ bin kavan hamārā.   Mere parīṯam parān aḏẖārā. ||1|| rahā▫o.  

Gauree, Fifth Mehl:   Except for You, who is mine?   O my Beloved, You are the Support of the breath of life. ||1||Pause||  

ਪ੍ਰਾਨ ਅਧਾਰਾ = ਹੇ ਮੇਰੀ ਜਿੰਦ ਦੇ ਆਸਰੇ!।੧।ਰਹਾਉ।

ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਮੇਰੀ ਜਿੰਦ ਦੇ ਆਸਰੇ ਪ੍ਰਭੂ! ਤੈਥੋਂ ਬਿਨਾ ਸਾਡਾ ਹੋਰ ਕੌਣ (ਸਹਾਰਾ) ਹੈ?।੧।ਰਹਾਉ।

ਅੰਤਰ ਕੀ ਬਿਧਿ ਤੁਮ ਹੀ ਜਾਨੀ ਤੁਮ ਹੀ ਸਜਨ ਸੁਹੇਲੇ   ਸਰਬ ਸੁਖਾ ਮੈ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ ॥੧॥  
Anṯar kī biḏẖ ṯum hī jānī ṯum hī sajan suhele.   Sarab sukẖā mai ṯujẖ ṯe pā▫e mere ṯẖākur agah aṯole. ||1||  

You alone know the condition of my inner being. You are my Beautiful Friend.   I receive all comforts from You, O my Unfathomable and Immeasurable Lord and Master. ||1||  

ਅੰਤਰ ਕੀ ਬਿਧਿ = ਮੇਰੇ ਦਿਲ ਦੀ ਹਾਲਤ। ਸੁਹੇਲੇ = ਸੁਖ ਦੇਣ ਵਾਲੇ। ਤੇ = ਤੋਂ, ਪਾਸੋਂ। ਅਗਹ = ਹੇ ਅਗਾਹ! ਹੇ ਅਥਾਹ ਪ੍ਰਭੂ!।੧।

ਹੇ ਮੇਰੇ ਅਥਾਹ ਤੇ ਅਡੋਲ ਠਾਕੁਰ! ਮੇਰੇ ਦਿਲ ਦੀ ਹਾਲਤ ਤੂੰ ਹੀ ਜਾਣਦਾ ਹੈਂ, ਤੂੰ ਹੀ ਮੇਰਾ ਸੱਜਣ ਹੈਂ; ਤੂੰ ਹੀ ਮੈਨੂੰ ਸੁਖ ਦੇਣ ਵਾਲਾ ਹੈਂ। ਸਾਰੇ ਸੁਖ ਮੈਂ ਤੈਥੋਂ ਹੀ ਲੱਭੇ ਹਨ।੧।

ਬਰਨਿ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖਦਾਤੇ   ਅਗਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ ॥੨॥  
Baran na sāka▫o ṯumre rangā guṇ niḏẖān sukẖ▫ḏāṯe.   Agam agocẖar parabẖ abẖināsī pūre gur ṯe jāṯe. ||2||  

I cannot describe Your Manifestations, O Treasure of Excellence, O Giver of peace.   God is Inaccessible, Incomprehensible and Imperishable; He is known through the Perfect Guru. ||2||  

ਰੰਗਾ = ਚੋਜ। ਗੁਣ ਨਿਧਾਨ = ਹੇ ਗੁਣਾਂ ਦੇ ਖ਼ਜ਼ਾਨੇ! ਗੁਰ ਤੇ = ਗੁਰੂ ਤੋਂ। ਜਾਤੇ = ਪਛਾਣਿਆ।੨।

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਹੇ ਸੁਖ ਦੇਣ ਵਾਲੇ ਪ੍ਰਭੂ! ਹੇ ਅਪਹੁੰਚ ਪ੍ਰਭੂ! ਹੇ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਪ੍ਰਭੂ! ਹੇ ਅਬਿਨਾਸੀ ਪ੍ਰਭੂ! ਪੂਰੇ ਗੁਰੂ ਦੀ ਰਾਹੀਂ ਹੀ ਤੇਰੇ ਨਾਲ ਡੂੰਘੀ ਸਾਂਝ ਪੈ ਸਕਦੀ ਹੈ।੨।

ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ   ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ ॥੩॥  
Bẖaram bẖa▫o kāt kī▫e nihkeval jab ṯe ha▫umai mārī.   Janam maraṇ ko cẖūko sahsā sāḏẖsangaṯ ḏarsārī. ||3||  

My doubt and fear have been taken away, and I have been made pure, since my ego was conquered.   My fear of birth and death has been abolished, beholding Your Blessed Vision in the Saadh Sangat, the Company of the Holy. ||3||  

ਭ੍ਰਮੁ = ਭਟਕਣਾ। ਨਿਹਕੇਵਲ = {निष्कैवल्य} ਪਵਿੱਤ੍ਰ, ਸੁੱਧ। ਜਬ ਤੇ = ਜਦੋਂ ਤੋਂ। ਕੋ = ਦਾ। ਚੂਕੋ = ਮੁੱਕ ਗਿਆ। ਦਰਸਾਰੀ = ਦਰਸਨ ਨਾਲ।੩।

(ਜੇਹੜੇ ਮਨੁੱਖ ਗੁਰੂ ਦੀ ਸਰਨ ਪੈਂਦੇ ਹਨ ਉਹ ਗੁਰੂ ਦੀ ਸਰਨ ਪੈ ਕੇ) ਜਦੋਂ ਤੋਂ (ਆਪਣੇ ਅੰਦਰੋਂ ਹਉਮੈ ਦੂਰ ਕਰਦੇ ਹਨ, ਗੁਰੂ ਉਹਨਾਂ ਦੀ ਭਟਕਣਾ ਤੇ ਡਰ ਦੂਰ ਕਰ ਕੇ ਉਹਨਾਂ ਨੂੰ ਪਵਿਤ੍ਰ ਜੀਵਨ ਵਾਲਾ ਬਣਾ ਦੇਂਦਾ ਹੈ। ਸਾਧ ਸੰਗਤਿ ਵਿਚ (ਗੁਰੂ ਦੇ) ਦਰਸਨ ਦੀ ਬਰਕਤਿ ਨਾਲ ਉਹਨਾਂ ਦੇ ਜਨਮ ਮਰਨ ਦੇ ਗੇੜ ਦਾ ਸਹਮ ਮੁੱਕ ਜਾਂਦਾ ਹੈ।੩।

ਚਰਣ ਪਖਾਰਿ ਕਰਉ ਗੁਰ ਸੇਵਾ ਬਾਰਿ ਜਾਉ ਲਖ ਬਰੀਆ   ਜਿਹ ਪ੍ਰਸਾਦਿ ਇਹੁ ਭਉਜਲੁ ਤਰਿਆ ਜਨ ਨਾਨਕ ਪ੍ਰਿਅ ਸੰਗਿ ਮਿਰੀਆ ॥੪॥੭॥੧੨੮॥  
Cẖaraṇ pakẖār kara▫o gur sevā bār jā▫o lakẖ barī▫ā.   Jih parsāḏ ih bẖa▫ojal ṯari▫ā jan Nānak pari▫a sang mirī▫ā. ||4||7||128||  

I wash the Guru's Feet and serve Him; I am a sacrifice to Him, 100,000 times.   By His Grace, servant Nanak has crossed over this terrifying world-ocean; I am united with my Beloved. ||4||7||128||  

ਪਖਾਰਿ = ਪਖਾਲਿ, ਧੋ ਕੇ। ਕਰਉ = ਕਰਉਂ, ਮੈਂ ਕਰਾਂ। ਬਾਰਿ ਜਾਉ = ਮੈਂ ਕੁਰਬਾਨ ਜਾਵਾਂ। ਬਰੀਆ = ਵਾਰੀ। ਜਿਹ ਪ੍ਰਸਾਦਿ = ਜਿਸ (ਗੁਰੂ) ਦੀ ਕਿਰਪਾ ਨਾਲ। ਭਉਜਲੁ = ਸੰਸਾਰ-ਸਮੁੰਦਰ। ਮਿਰੀਆ = ਮਿਲਿਆ।੪।

ਹੇ ਦਾਸ ਨਾਨਕ! (ਆਖ-) ਮੈਂ (ਗੁਰੂ ਦੇ) ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ, ਮੈਂ (ਗੁਰੂ ਤੋਂ) ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ, ਕਿਉਂਕਿ ਉਸ (ਗੁਰੂ) ਦੀ ਕਿਰਪਾ ਨਾਲ ਹੀ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘ ਸਕੀਦਾ ਹੈ ਤੇ ਪ੍ਰੀਤਮ ਪ੍ਰਭੂ (ਦੇ ਚਰਨਾਂ) ਵਿਚ ਜੁੜ ਸਕੀਦਾ ਹੈ।੪।੭।੧੨੮।


Ang. Sahib. 207

Labels:

 
Posted by Unknown at 12:10 PM | Permalink | 0 comments
Friday, September 24, 2010
Mai Man Teri Tek...
ਰਾਗੁ ਬਿਲਾਵਲੁ ਮਹਲਾ ੫ ਘਰੁ ੨ ਯਾਨੜੀਏ ਕੈ ਘਰਿ ਗਾਵਣਾ
Rāg bilāval mėhlā 5 gẖar 2 yānṛī▫e kai gẖar gāvṇā
Rag Bilawal. 5th Guru.

ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।

ੴ ਸਤਿਗੁਰ ਪ੍ਰਸਾਦਿ ॥
Ik▫oaʼnkār saṯgur parsāḏ. 
There is but one God, By the True Guru's grace He is obtained.

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਮੈ ਮਨਿ ਤੇਰੀ ਟੇਕ ਮੇਰੇ ਪਿਆਰੇ ਮੈ ਮਨਿ ਤੇਰੀ ਟੇਕ ॥ ਅਵਰ ਸਿਆਣਪਾ ਬਿਰਥੀਆ ਪਿਆਰੇ ਰਾਖਨ ਕਉ ਤੁਮ ਏਕ ॥੧॥ ਰਹਾਉ ॥
Mai man ṯerī tek mere pi▫āre mai man ṯerī tek. Avar si▫āṇpā birthī▫ā pi▫āre rākẖan ka▫o ṯum ek. 1 rahā▫o.

In my mind is Thine Prop, O my Beloved, in my mind is Thine prop. Useless are other ingenuities, O my love, Thou alone art my Protector. Pause.

ਕੈ ਘਰਿ= ਦੇ ਘਰ ਵਿਚ। ਯਾਨੜੀਏ ਕੈ ਘਰਿ = ਉਸ ਸ਼ਬਦ ਦੇ 'ਘਰ' ਵਿਚ ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ'। (ਨੋਟ: ਇਹ ਸ਼ਬਦ ਤਿਲੰਗ ਰਾਗ ਵਿਚ ਗੁਰੂ ਨਾਨਕ ਦੇਵ ਜੀ ਦਾ ਹੈ, ਪੰਨਾ ੭੨੨, ਪਰ ਉਸ ਦਾ 'ਘਰੁ' ੩ ਹੈ)। ਮੈ ਮਨਿ = ਮੇਰੇ ਮਨ ਵਿਚ। ਟੇਕ = ਆਸਰਾ। ਅਵਰ = ਹੋਰ। ਸਿਆਣਪਾ = ਚਤੁਰਾਈਆਂ। ਬਿਰਥੀਆ = ਵਿਅਰਥ। ਰਾਖਨ ਕਉ = ਰੱਖਿਆ ਕਰਨ ਜੋਗਾ। ਤੁਮ ਏਕ = ਸਿਰਫ਼ ਤੂੰ ਹੀ।੧।ਰਹਾਉ।ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ। ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ।੧।ਰਹਾਉ।

ਸਤਿਗੁਰੁ ਪੂਰਾ ਜੇ ਮਿਲੈ ਪਿਆਰੇ ਸੋ ਜਨੁ ਹੋਤ ਨਿਹਾਲਾ ॥ ਗੁਰ ਕੀ ਸੇਵਾ ਸੋ ਕਰੇ ਪਿਆਰੇ ਜਿਸ ਨੋ ਹੋਇ ਦਇਆਲਾ ॥ ਸਫਲ ਮੂਰਤਿ ਗੁਰਦੇਉ ਸੁਆਮੀ ਸਰਬ ਕਲਾ ਭਰਪੂਰੇ ॥ ਨਾਨਕ ਗੁਰੁ ਪਾਰਬ੍ਰਹਮੁ ਪਰਮੇਸਰੁ ਸਦਾ ਸਦਾ ਹਜੂਰੇ ॥੧॥
Saṯgur pūrā je milai pi▫āre so jan hoṯ nihālā. Gur kī sevā so kare pi▫āre jis no ho▫e ḏa▫i▫ālā. Safal mūraṯ gurḏe▫o su▫āmī sarab kalā bẖarpūre. Nānak gur pārbarahm parmesar saḏā saḏā hajūre. 1

He, whom the Perfect True Guru meets, O my dear; that person is rendered blissful. He alone performs the Guru's service, O dear, unto whom the Lord becomes merciful. Accredited is the personality of the (spiritually) Bright Guru God, who is brimful with all the might, Nanak, the Guru Himself is the Transcendent Lord Master. Ever, ever-present is he, the Guru.

ਸੋ ਜਨੁ = ਉਹ ਬੰਦਾ। ਨਿਹਾਲਾ = ਆਨੰਦ-ਭਰਪੂਰ। ਜਿਸ ਨੋ = {ਲਫ਼ਜ਼ 'ਜਿਸੁ' ਦਾ ੁ ਸੰਬੰਧਕ 'ਨੋ' ਦੇ ਕਾਰਨ ਉੱਡ ਗਿਆ ਹੈ। ਵੇਖੋ 'ਗੁਰਬਾਣੀ ਵਿਆਕਰਣ'}। ਹੋਇ = ਹੁੰਦਾ ਹੈ (ਪ੍ਰਭੂ)। ਸਫਲ ਮੂਰਤਿ = ਉਹ ਜਿਸ ਦੀ ਹਸਤੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰ ਸਕਦੀ ਹੈ। ਕਲਾ = ਸੱਤਿਆ, ਤਾਕਤ। ਹਜੂਰੇ = ਅੰਗ-ਸੰਗ।੧।
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ। ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ। ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ। ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ।੧।


ਸੁਣਿ ਸੁਣਿ ਜੀਵਾ ਸੋਇ ਤਿਨਾ ਕੀ ਜਿਨ੍ਹ੍ਹ ਅਪੁਨਾ ਪ੍ਰਭੁ ਜਾਤਾ ॥ ਹਰਿ ਨਾਮੁ ਅਰਾਧਹਿ ਨਾਮੁ ਵਖਾਣਹਿ ਹਰਿ ਨਾਮੇ ਹੀ ਮਨੁ ਰਾਤਾ ॥ ਸੇਵਕੁ ਜਨ ਕੀ ਸੇਵਾ ਮਾਗੈ ਪੂਰੈ ਕਰਮਿ ਕਮਾਵਾ ॥ ਨਾਨਕ ਕੀ ਬੇਨੰਤੀ ਸੁਆਮੀ ਤੇਰੇ ਜਨ ਦੇਖਣੁ ਪਾਵਾ ॥੨॥
Suṇ suṇ jīvā so▫e ṯinā kī jinĥ apunā parabẖ jāṯā. Har nām arāḏẖėh nām vakāṇėh har nāme hī man rāṯā. Sevak jan kī sevā māgai pūrai karam kamāvā. Nānak kī benanṯī su▫āmī ṯere jan ḏekẖaṇ pāvā.  2

I live by continually hearing the glory of those, who know their Lord. God's Name they contemplate, God's Name They utter and with God's Name their soul is imbued. I Thy slave pray for the Service of Thine saints, Through Thine perfect grace. such a service is performed. This is the prayer of Nanak "O Lord, may I see the vision of Thine saints".

ਸੁਣਿ = ਸੁਣ ਕੇ। ਜੀਵਾ = ਜੀਵਾਂ, ਮੈਂ ਜੀਉਂਦਾ ਹਾਂ, ਮੈਨੂੰ ਆਤਮਕ ਜੀਵਨ ਮਿਲਦਾ ਹੈ। ਸੋਇ = ਸੋਭਾ। ਜਾਤਾ = ਪਛਾਣਿਆ, ਸਾਂਝ ਪਾਈ। ਅਰਾਧਹਿ = ਅਰਾਧਦੇ ਹਨ। ਵਖਾਣਹਿ = ਉਚਾਰਦੇ ਹਨ। ਰਾਤਾ = ਰੰਗਿਆ ਹੋਇਆ। ਮਾਗੈ = ਮੰਗਦਾ ਹੈ। ਕਰਮਿ = ਮੇਹਰ ਨਾਲ। ਕਮਾਵਾ = ਕਮਾਵਾਂ, ਮੈਂ ਕਮਾ ਸਕਦਾ ਹਾਂ। ਦੇਖਣੁ ਪਾਵਾ = ਦੇਖ ਸਕਾਂ।੨।
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ। (ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ। ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤਿ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ। ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ।੨।


ਵਡਭਾਗੀ ਸੇ ਕਾਢੀਅਹਿ ਪਿਆਰੇ ਸੰਤਸੰਗਤਿ ਜਿਨਾ ਵਾਸੋ ॥ ਅੰਮ੍ਰਿਤ ਨਾਮੁ ਅਰਾਧੀਐ ਨਿਰਮਲੁ ਮਨੈ ਹੋਵੈ ਪਰਗਾਸੋ ॥ ਜਨਮ ਮਰਣ ਦੁਖੁ ਕਾਟੀਐ ਪਿਆਰੇ ਚੂਕੈ ਜਮ ਕੀ ਕਾਣੇ ॥ ਤਿਨਾ ਪਰਾਪਤਿ ਦਰਸਨੁ ਨਾਨਕ ਜੋ ਪ੍ਰਭ ਅਪਣੇ ਭਾਣੇ ॥੩॥
vadbẖāgī se kādẖī▫ah pi▫āre sanṯsangaṯ jinā vāso. Amriṯ nām arāḏẖī▫ai nirmal manai hovai pargāso. Janam maraṇ ḏukẖ kātī▫ai pi▫āre cẖūkai jam kī kāṇe. Ŧinā parāpaṯ ḏarsan Nānak jo parabẖ apṇe bẖāṇe. 3

They are said to be very fortunate, O dear, who abide in the society of saints. Reflecting over the ambrosial and immaculate Name, the soul is illumined. The pain of birth and death is removed and the fear of Yama is ended, O dear. They alone are blessed with His vision, O Nanak, who are pleasing to their Lord.

ਕਾਢੀਅਹਿ = ਕਹੇ ਜਾਂਦੇ ਹਨ। ਵਾਸੋ = ਨਿਵਾਸ, ਬਹਿਣ-ਖਲੋਣ। ਅਰਾਧੀਐ = ਆਰਾਧਿਆ ਜਾ ਸਕਦਾ ਹੈ। ਅੰ​‍ਮ੍ਰਿਤੁ = ਆਤਮਕ ਜੀਵਨ ਦੇਣ ਵਾਲਾ। ਮਨੈ = ਮਨਿ, ਮਨ ਵਿਚ। ਪਰਗਾਸੋ = ਚਾਨਣ। ਕਾਟੀਐ = ਕੱਟਿਆ ਜਾਂਦਾ ਹੈ। ਚੂਕੈ = ਮੁੱਕ ਜਾਂਦੀ ਹੈ। ਕਾਣੇ = ਕਾਣਿ, ਮੁਥਾਜੀ। ਨਾਨਕ = ਹੇ ਨਾਨਕ! ਭਾਣੇ = ਚੰਗੇ ਲੱਗਦੇ ਹਨ।੩।
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ। (ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ। ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ। ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ।੩।


ਊਚ ਅਪਾਰ ਬੇਅੰਤ ਸੁਆਮੀ ਕਉਣੁ ਜਾਣੈ ਗੁਣ ਤੇਰੇ ॥ ਗਾਵਤੇ ਉਧਰਹਿ ਸੁਣਤੇ ਉਧਰਹਿ ਬਿਨਸਹਿ ਪਾਪ ਘਨੇਰੇ ॥ ਪਸੂ ਪਰੇਤ ਮੁਗਧ ਕਉ ਤਾਰੇ ਪਾਹਨ ਪਾਰਿ ਉਤਾਰੈ ॥ ਨਾਨਕ ਦਾਸ ਤੇਰੀ ਸਰਣਾਈ ਸਦਾ ਸਦਾ ਬਲਿਹਾਰੈ ॥੪॥੧॥੪॥
Ūcẖ apār be▫anṯ su▫āmī ka▫uṇ jāṇai guṇ ṯere. Gāvṯe uḏẖrahi suṇṯe uḏẖrahi binsahi pāp gẖanere. Pasū pareṯ mugaḏẖ ka▫o ṯāre pāhan pār uṯārai. Nānak ḏās ṯerī sarṇā▫ī saḏā saḏā balihārai. 4 1 4

O my lofty, Peerless and Endless Lord, who can know Thine virtues? They who sing Thine excellences are saved, saved are they who hear them and all their sins are effaced. O Lord, Thou savest the beasts, goblins and the fools and ferriest Thou across even the stones. Slave Nanak, seeks Thy refuge, O Lord and is ever, ever a sacrifice unto Thee.

ਅਪਾਰ = ਹੇ ਬੇਅੰਤ! ਉਧਰਹਿ = (ਵਿਕਾਰਾਂ ਤੋਂ) ਬਚ ਜਾਂਦੇ ਹਨ। ਬਿਨਸਹਿ = ਨਾਸ ਹੋ ਜਾਂਦੇ ਹਨ। ਘਨੇਰੇ = ਬਹੁਤ। ਪਰੇਤ = ਪ੍ਰੇਤ, ਗੁਜ਼ਰੇ ਹੋਏ, ਗਏ-ਗੁਜ਼ਰੇ, ਮਨੁੱਖਤਾ ਤੋਂ ਗਏ-ਗੁਜ਼ਰੇ। ਮੁਗਧ = ਮੂਰਖ। ਤਾਰੇ = ਪਾਰ ਲੰਘਾ ਦੇਂਦਾ ਹੈ। ਪਾਹਨ = ਪੱਥਰ (-ਦਿਲ ਬੰਦੇ)। ਬਲਿਹਾਰੈ = ਕੁਰਬਾਨ।੪।
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ। ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ। ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ। ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ।੪।੧।੪। ❀ ਨੋਟ: ਇਹ ਚਉਪਦਾ ਘਰ ੨ ਦਾ ਪਹਿਲਾ ਸ਼ਬਦ ਹੈ।


Ang. Sahib 802

Labels:

 
Posted by Unknown at 11:09 PM | Permalink | 0 comments
Sunday, May 16, 2010
Pages of Life...
As I was flipping through the pages of life...
Going about reading  leisurely...                                                                                                                                          
Sometimes awakened by a joy that brought a smile...
Sometimes clueless...
As I stared through a page...
And sometimes so happy...
As though I were listening to a song...

When suddenly I arrived at a page..
That left me dazed...
I kept reading...
Like a flowing river...
Like a child that was enjoying sitting on a swing...
Lost in a world of ecstasy...
It all felt so real, so beautiful...

But the child never realised...
That the pages of life were all...
Like a fairytale...
That always had an end...
She was broken, shattered...
When she realised that life was not like the enchanting fairytale...
That she had been reading...

It was not always like a song...
It was not always like a garden of flowers...
That life was not all a dream...
And one day she would have to wake up to a reality...
That seemed bitter and agonising...

But the pain, the bitterness slowly turned sweet...
She began to live in the moment, as she slowly moved on...
As a voice deep down told her...
That He was there always...
He had been and shall always be listening to her...
He shall never let go and held her firmly...
He calmed her with His love...
Which was the ONLY REALITY...

ਸੂਹੀ ਮਹਲਾ ੧ ॥ ਕਉਣ ਤਰਾਜੀ ਕਵਣੁ ਤੁਲਾ ਤੇਰਾ ਕਵਣੁ ਸਰਾਫੁ ਬੁਲਾਵਾ॥ ਕਉਣੁ ਗੁਰੂ ਕੈ ਪਹਿ ਦੀਖਿਆ ਲੇਵਾ ਕੈ ਪਹਿ ਮੁਲੁ ਕਰਾਵਾ ॥੧॥
Sūhī mėhlā 1. Ka▫uṇ ṯarājī kavaṇ ṯulā ṯerā kavaṇ sarāf bulāvā. Ka▫uṇ gurū kai pėh ḏīkẖi▫ā levā kai pėh mul karāvā.

Suhi 1st Guru. What is the scale, and what are the weights? What assayer shall I call for Thee, O Lord? Who is the Guru, from whom I should receive instruction and by whom should I have thine worth appraised?

ਕਉਣ = ਕੇਹੜੀ? ਤਰਾਜੀ = ਤੱਕੜੀ। ਕਵਣੁ = ਕੇਹੜਾ? ਤੁਲਾ = ਵੱਟਾ। ਸਰਾਫੁ = ਮੁੱਲ ਪਾਣ ਵਾਲਾ, ਪਰਖ ਕਰਨ ਵਾਲਾ। ਬੁਲਾਵਾ = ਬੁਲਾਵਾਂ, ਮੈਂ ਸੱਦਾਂ। ਕੈ ਪਹਿ = ਕਿਸ ਪਾਸੋਂ? ਦੀਖਿਆ = ਸਿੱਖਿਆ। ਲੇਵਾ = ਮੈਂ ਲਵਾਂ। ਮੁਲੁ ਕਰਾਵਾ = ਮੈਂ ਕੀਮਤ ਪਵਾਵਾਂ।੧।
ਹੇ ਪ੍ਰਭੂ! ਕੋਈ ਐਸੀ ਤੱਕੜੀ ਨਹੀਂ ਕੋਈ ਐਸਾ ਵੱਟਾ ਨਹੀਂ (ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕਣ), ਕੋਈ ਐਸਾ ਸਰਾਫ਼ ਨਹੀਂ ਜਿਸ ਨੂੰ ਮੈਂ (ਤੇਰੇ ਗੁਣਾਂ ਦਾ ਅੰਦਾਜ਼ਾ ਲਾਣ ਵਾਸਤੇ) ਸੱਦ ਸਕਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿੱਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ ਜਾਂ ਮੁੱਲ ਪਾਣ ਦੀ ਜਾਚ ਸਿੱਖ ਸਕਾਂ।੧।

ਮੇਰੇ ਲਾਲ ਜੀਉ ਤੇਰਾ ਅੰਤੁ ਨ ਜਾਣਾ ॥ ਤੂੰ ਜਲਿ ਥਲਿ ਮਹੀਅਲਿ ਭਰਿਪੁਰਿ ਲੀਣਾ ਤੂੰ ਆਪੇ ਸਰਬ ਸਮਾਣਾ ॥੧॥ ਰਹਾਉ ॥
Mere lāl jī▫o ṯerā anṯ na jāṇā. Ŧūʼn jal thal mahī▫al bẖaripur līṇā ṯūʼn āpe sarab samāṇā. 1 rahā▫o.

O my venerable beloved, I know not Thy limit. Thou art fully contained in water, dry land nether and upper regions. Thou Thyself art pervading everywhere. Pause.

ਲਾਲ = ਹੇ ਲਾਲ! ਨ ਜਾਣਾ = ਮੈਂ ਨਹੀਂ ਜਾਣਦਾ। ਜਲਿ = ਜਲ ਵਿਚ। ਥਲਿ = ਧਰਤੀ ਦੇ ਅੰਦਰ। ਮਹੀਅਲਿ = ਮਹੀ ਤਲਿ, ਧਰਤੀ ਦੇ ਤਲ ਉਤੇ, ਪੁਲਾੜ ਵਿਚ, ਆਕਾਸ਼ ਵਿਚ। ਭਰਿਪੁਰਿ = ਭਰਪੂਰ। ਲੀਣਾ = ਵਿਆਪਕ। ਆਪੇ = ਆਪ ਹੀ।੧।ਰਹਾਉ।
ਹੇ ਮੇਰੇ ਸੋਹਣੇ ਪ੍ਰਭੂ ਜੀ! ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ (ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿਚ ਕਿਤਨੀਆਂ ਕੁ ਸਿਫ਼ਤਾਂ ਹਨ)। ਤੂੰ ਪਾਣੀ ਵਿਚ ਭਰਪੂਰ ਹੈਂ, ਤੂੰ ਧਰਤੀ ਦੇ ਅੰਦਰ ਵਿਆਪਕ ਹੈਂ, ਤੂੰ ਆਕਾਸ਼ ਵਿਚ ਹਰ ਥਾਂ ਮੌਜੂਦ ਹੈਂ, ਤੂੰ ਆਪ ਹੀ ਸਭ ਜੀਵਾਂ ਵਿਚ ਸਭ ਥਾਵਾਂ ਵਿਚ ਸਮਾਇਆ ਹੋਇਆ ਹੈਂ।੧।ਰਹਾਉ।

ਮਨੁ ਤਾਰਾਜੀ ਚਿਤੁ ਤੁਲਾ ਤੇਰੀ ਸੇਵ ਸਰਾਫੁ ਕਮਾਵਾ ॥ ਘਟ ਹੀ ਭੀਤਰਿ ਸੋ ਸਹੁ ਤੋਲੀ ਇਨ ਬਿਧਿ ਚਿਤੁ ਰਹਾਵਾ ॥੨॥
Man ṯārājī cẖiṯ ṯulā ṯerī sev sarāf kamāvā. Gẖat hī bẖīṯar so saho ṯolī in biḏẖ cẖiṯ rahāvā. 2

My soul is the scale, the consciousness the weights and the performance of Thy service is my jeweler. Within my mind I weigh the spouse, In this way I fix my attention.

ਤਾਰਾਜੀ = ਤੱਕੜੀ। ਤੇਰੀ ਸੇਵ ਕਮਾਵਾ = ਮੈਂ ਤੇਰੀ ਸੇਵਾ ਕਰਾਂ, ਮੈਂ ਤੇਰਾ ਸਿਮਰਨ ਕਰਾਂ। ਘਟ = ਹਿਰਦਾ। ਭੀਤਰਿ = ਅੰਦਰ। ਸਹੁ = ਖਸਮ-ਪ੍ਰਭੂ। ਤੋਲੀ = ਮੈਂ ਤੋਲਾਂ, ਪਰਖ ਕਰਾਂ। ਇਨ੍ਹ੍ਹ ਬਿਧਿ = ਇਹਨਾਂ ਤਰੀਕਿਆਂ ਨਾਲ। ਰਹਾਵਾ = ਮੈਂ ਟਿਕਾਵਾਂ।੨।
ਹੇ ਪ੍ਰਭੂ! ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਵੱਟਾ ਬਣ ਜਾਏ, ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ (ਜੇ ਇਹ ਸੇਵਾ-ਸਿਮਰਨ ਮੇਰੇ ਵਾਸਤੇ) ਸਰਾਫ਼ ਬਣ ਜਾਏ (ਤੇਰੇ ਗੁਣਾਂ ਦਾ ਮੈਂ ਅੰਤ ਤਾਂ ਨਹੀਂ ਪਾ ਸਕਾਂਗਾ, ਪਰ) ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿਚ ਟਿਕਾ ਕੇ ਰੱਖ ਸਕਾਂਗਾ। (ਹੇ ਭਾਈ!) ਮੈਂ ਆਪਣੇ ਹਿਰਦੇ ਵਿਚ ਹੀ ਉਸ ਖਸਮ-ਪ੍ਰਭੂ ਨੂੰ ਬੈਠਾ ਜਾਚ ਸਕਾਂਗਾ।੨।

ਆਪੇ ਕੰਡਾ ਤੋਲੁ ਤਰਾਜੀ ਆਪੇ ਤੋਲਣਹਾਰਾ ॥ ਆਪੇ ਦੇਖੈ ਆਪੇ ਬੂਝੈ ਆਪੇ ਹੈ ਵਣਜਾਰਾ ॥੩॥
Āpe kandā ṯol ṯarājī āpe ṯolaṇhārā. Āpe ḏekẖai āpe būjẖai āpe hai vaṇjārā. 3

Thou Thyself art the tongue of the balance, the weights and the balance. Thou Thyself art the weighman. Thou Thyself beholdest, Thyself Thou understandest and Thou Thyself art the Dealer.

ਕੰਡਾ = ਤੱਕੜੀ ਦੀ ਡੰਡੀ ਦੇ ਅੱਧ ਵਿਚ ਦੀ ਸੂਈ, ਤੱਕੜੀ ਦੀ ਬੋਦੀ। ਦੇਖੈ = ਸੰਭਾਲ ਕਰਦਾ ਹੈ। ਬੂਝੈ = ਸਮਝਦਾ ਹੈ। ਵਣਜਾਰਾ = ਵਣਜ ਕਰਨ ਵਾਲਾ ਜੀਵ-ਵਪਾਰੀ।੩।
(ਹੇ ਭਾਈ! ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਭੀ ਉਹ ਆਪ ਹੀ ਜਾਣਦਾ ਹੈ ਤੇ ਜਾਚ ਸਕਦਾ ਹੈ ਉਹ) ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਦੀ ਹੈ, ਉਹ ਆਪ ਹੀ (ਆਪਣੇ ਗੁਣਾਂ ਨੂੰ) ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਦੀ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ (ਨਾਮ) ਵਣਜ ਕਰ ਰਿਹਾ ਹੈ।੩।

ਅੰਧੁਲਾ ਨੀਚ ਜਾਤਿ ਪਰਦੇਸੀ ਖਿਨੁ ਆਵੈ ਤਿਲੁ ਜਾਵੈ ॥ ਤਾ ਕੀ ਸੰਗਤਿ ਨਾਨਕੁ ਰਹਦਾ ਕਿਉ ਕਰਿ ਮੂੜਾ ਪਾਵੈ ॥੪॥੨॥੯॥
Anḏẖulā nīcẖ jāṯ parḏesī kẖin āvai ṯil jāvai. Ŧā kī sangaṯ Nānak rahḏā ki▫o kar mūṛā pāvai. 4 2 9

The blind of low caste, and the stranger soul comes but for a moment and departs in a trice. In its companionship Nanak abides. How can he, the fool, attain to Thee, O Lord?

ਅੰਧੁਲਾ = ਅੰਨ੍ਹ੍ਹਾ। ਨੀਚ ਜਾਤਿ = ਨੀਵੀਂ ਜਾਤਿ ਵਾਲਾ। ਪਰਦੇਸੀ = ਭਟਕਦਾ ਰਹਿਣ ਵਾਲਾ। ਖਿਨੁ = ਅੱਖ ਦੇ ਝਮਕਣ ਜਿਤਨੇ ਸਮੇ ਵਿਚ। ਤਿਲੁ = ਰਤਾ ਭਰ ਸਮੇ ਵਿਚ। ਤਾ ਕੀ = ਅਜੇਹੇ (ਮਨ) ਦੀ। ਕਿਉ ਕਰਿ = ਕਿਸ ਤਰ੍ਹਾਂ? ਮੂੜਾ = ਮੂਰਖ। ਪਾਵੈ = (ਕਦਰ) ਪਾ ਸਕਦਾ ਹੈ।੪।
ਅੰਞਾਣ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ, ਕਿਉਂਕਿ ਇਸ ਦੀ ਸੰਗਤਿ ਸਦਾ ਉਸ ਮਨ ਨਾਲ ਹੈ ਜੋ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਪਿਆ ਹੈ ਜੋ (ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ) ਨੀਵੀਂ ਜਾਤਿ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤ੍ਰ ਭੀ ਕਿਤੇ ਇਕ ਥਾਂ ਟਿਕ ਨਹੀਂ ਸਕਦਾ।੪।੨।੯।

Ang Sahib. 730 - 731

Photo coutesy : R.K.Rao

Labels: , , ,

 
Posted by Unknown at 2:10 AM | Permalink | 0 comments
Wednesday, April 28, 2010
Hao Vaaree Mukh...
ਆਸਾ ॥ ਕਰਵਤੁ ਭਲਾ ਨ ਕਰਵਟ ਤੇਰੀ ॥ ਲਾਗੁ ਗਲੇ ਸੁਨੁ ਬਿਨਤੀ ਮੇਰੀ ॥੧॥

Āsā. Karvaṯ bẖalā na karvat ṯerī. Lāg gale sun binṯī merī. 1
Asa. To be cut with the saw is better than that thou turnest thy back on me. Take me to thy bosom and hear my entreaty.

ਕਰਵਤੁ = {Skt. कर्वत्र} ਆਰਾ। ਕਰਵਟ = ਪਿੱਠ।੧।
ਦਾਤਾ! ਤੇਰੇ ਪਿੱਠ ਦੇਣ ਨਾਲੋਂ ਮੈਨੂੰ (ਸਰੀਰ ਉੱਤੇ) ਆਰਾ ਸਹਾਰ ਲੈਣਾ ਚੰਗਾ ਹੈ (ਭਾਵ, ਆਰੇ ਨਾਲ ਸਰੀਰ ਚਿਰਾਣ ਵਿਚ ਇਤਨੀ ਪੀੜ ਨਹੀਂ, ਜਿਤਨੀ ਤੇਰੀ ਮਿਹਰ ਦੀ ਨਿਗਾਹ ਤੋਂ ਵਾਂਜੇ ਰਹਿਣ ਵਿਚ ਹੈ); (ਹੇ ਸੱਜਣ ਪ੍ਰਭੂ!) ਮੇਰੀ ਅਰਜੋਈ ਸੁਣ, ਤੇ ਮੇਰੇ ਗਲ ਲੱਗ (ਭਾਵ, ਤੇਰੀ ਯਾਦ ਮੇਰੇ ਗਲ ਦਾ ਹਾਰ ਬਣੀ ਰਹੇ)।੧।

ਹਉ ਵਾਰੀ ਮੁਖੁ ਫੇਰਿ ਪਿਆਰੇ ॥ ਕਰਵਟੁ ਦੇ ਮੋ ਕਉ ਕਾਹੇ ਕਉ ਮਾਰੇ ॥੧॥ ਰਹਾਉ ॥

Ha▫o vārī mukẖ fer pi▫āre. Karvat ḏe mo ka▫o kāhe ka▫o māre. 1 rahā▫o.
I am a sacrifice unto thee. Turn thy face towards me, O my beloved. Why doest thou kill me by turning thy back on me?Pause

ਹਉ ਵਾਰੀ = ਮੈਂ ਤੈਥੋਂ ਸਦਕੇ। ਪਿਆਰੇ = ਹੇ ਪਿਆਰੇ ਪ੍ਰਭੂ।੧।ਰਹਾਉ।
ਹੇ ਪਿਆਰੇ ਪ੍ਰਭੂ! ਮੈਂ ਤੈਥੋਂ ਕੁਰਬਾਨ! ਮੇਰੇ ਵੱਲ ਤੱਕ; ਮੈਨੂੰ ਪਿੱਠ ਦੇ ਕੇ ਕਿਉਂ ਮਾਰ ਰਿਹਾ ਹੈਂ? (ਭਾਵ, ਜੇ ਤੂੰ ਮੇਰੇ ਉੱਤੇ ਮਿਹਰ ਦੀ ਨਜ਼ਰ ਨਾਹ ਕਰੇਂ, ਤਾਂ ਮੈਂ ਜੀਊ ਨਹੀਂ ਸਕਦਾ)।੧।ਰਹਾਉ।

ਜਉ ਤਨੁ ਚੀਰਹਿ ਅੰਗੁ ਨ ਮੋਰਉ ॥ ਪਿੰਡੁ ਪਰੈ ਤਉ ਪ੍ਰੀਤਿ ਨ ਤੋਰਉ ॥੨॥

Ja▫o ṯan cẖīrėh ang na mora▫o. Pind parai ṯa▫o parīṯ na ṯora▫o. 2
Even if thou cut my body, I shall not turn away my limb from thee. Even though my body falls, I shall not break my love with thee, even then.

ਅੰਗੁ = ਸਰੀਰ। ਨ ਮੋਰਉ = ਮੈਂ ਪਿਛਾਂਹ ਨਾਹ ਹਟਾਵਾਂਗਾ, ਮੈਂ ਨਹੀਂ ਮੋੜਾਂਗਾ। ਪਿੰਡੁ ਪਰੈ = ਜੇ ਮੇਰਾ ਸਰੀਰ ਢਹਿ ਭੀ ਪਏਗਾ, ਜੇ ਸਰੀਰ ਨਾਸ ਭੀ ਹੋ ਜਾਇਗਾ।੨।
ਹੇ ਪ੍ਰਭੂ! ਜੇ ਮੇਰਾ ਸਰੀਰ ਚੀਰ ਦੇਵੇਂ ਤਾਂ ਭੀ ਮੈਂ (ਇਸ ਨੂੰ ਬਚਾਣ ਦੀ ਖ਼ਾਤਰ) ਪਿਛਾਂਹ ਨਹੀਂ ਹਟਾਵਾਂਗਾ; ਇਹ ਸਰੀਰ ਨਾਸ ਹੋ ਜਾਣ ਤੇ ਭੀ ਮੈਂ ਤੇਰੇ ਨਾਲੋਂ ਪਿਆਰ ਨਹੀਂ ਤੋੜਨਾ।੨।

ਹਮ ਤੁਮ ਬੀਚੁ ਭਇਓ ਨਹੀ ਕੋਈ ॥ ਤੁਮਹਿ ਸੁ ਕੰਤ ਨਾਰਿ ਹਮ ਸੋਈ ॥੩॥

Ham ṯum bīcẖ bẖa▫i▫o nahī ko▫ī. Ŧumėh so kanṯ nār ham so▫ī. 3
Between me and thee, there is not another. Thou art the same Spouse and I the same wife.

ਬੀਚੁ = ਵਿੱਥ। ਤੁਮਹਿ = ਤੂੰ ਹੀ। ਸੋਈ = ਉਹੀ।੩।
ਹੇ ਪਿਆਰੇ! ਮੇਰੇ ਤੇਰੇ ਵਿਚ ਕੋਈ ਵਿੱਥ ਨਹੀਂ ਹੈ, ਤੂੰ ਉਹੀ ਪ੍ਰਭੂ-ਖਸਮ ਹੈਂ ਤੇ ਮੈਂ ਜੀਵ-ਇਸਤ੍ਰੀ ਤੇਰੀ ਨਾਰ ਹਾਂ।੩।

ਕਹਤੁ ਕਬੀਰੁ ਸੁਨਹੁ ਰੇ ਲੋਈ ॥ ਅਬ ਤੁਮਰੀ ਪਰਤੀਤਿ ਨ ਹੋਈ ॥੪॥੨॥੩੫॥

Kahaṯ Kabīr sunhu re lo▫ī. Ab ṯumrī parṯīṯ na ho▫ī. 4 2 35
Says Kabir, hear O Loi, my wife. Now, no reliance can be pleased in thee.

ਰੇ ਲੋਈ = ਹੇ ਲੋਕ! ਹੇ ਜਗਤ! ਹੇ ਦੁਨੀਆ ਦੇ ਮੋਹ!।੪।
(ਇਹ ਵਿੱਥ ਪੁਆਉਣ ਵਾਲਾ ਚੰਦਰਾ ਜਗਤ ਦਾ ਮੋਹ ਸੀ, ਸੋ,) ਕਬੀਰ ਆਖਦਾ ਹੈ-ਸੁਣ, ਹੇ ਜਗਤ! (ਹੇ ਜਗਤ ਦੇ ਮੋਹ!) ਹੁਣ ਕਦੇ ਮੈਂ ਤੇਰਾ ਇਤਬਾਰ ਨਹੀਂ ਕਰਾਂਗਾ (ਹੇ ਮੋਹ! ਹੁਣ ਮੈਂ ਤੇਰੇ ਜਾਲ ਵਿਚ ਨਹੀਂ ਫਸਾਂਗਾ, ਤੂੰ ਹੀ ਮੈਨੂੰ ਮੇਰੇ ਪਤੀ-ਪ੍ਰਭੂ ਤੋਂ ਵਿਛੋੜਦਾ ਹੈਂ)।੪।੨।੩੫। ❁ ਸ਼ਬਦ ਦਾ ਭਾਵ: ਜਗਤ ਦਾ ਮੋਹ ਜੀਵ ਨੂੰ ਪ੍ਰਭੂ ਨਾਲੋਂ ਵਿਛੋੜਦਾ ਹੈ, ਇਸ ਤੋਂ ਬਚਣ ਲਈ ਸਦਾ ਪ੍ਰਭੂ ਦੇ ਦਰ ਤੇ ਅਰਦਾਸ ਕਰਨੀ ਜ਼ਰੂਰੀ ਹੈ।੩੫। ❀ ਨੋਟ: ਇਸ ਸ਼ਬਦ ਦਾ ਅਰਥ ਕਰਨ ਲੱਗਿਆਂ ਵਿਦਵਾਨ ਸੱਜਣ ਆਮ ਤੌਰ ਤੇ ਇਕ ਅਜੀਬ ਜਿਹੀ ਕਹਾਣੀ ਇਉਂ ਲਿਖ ਰਹੇ ਹਨ: (੧) ਕਬੀਰ ਜੀ ਦੇ ਘਰੋਂ ਮਾਈ ਲੋਈ ਪਹਿਲਾਂ ਤਾਂ ਇਹਨਾਂ ਤਬਦੀਲੀਆਂ ਦੇ ਵਿਰੁਧ ਅੜੀ ਰਹੀ, ਫਿਰ ਖਿਮਾ ਮੰਗਦੀ ਹੈ, ਪਰ ਕਬੀਰ ਜੀ ਨਰਾਜ਼ ਹੀ ਰਹਿੰਦੇ ਹਨ ਤੇ ਕਹਿੰਦੇ ਹਨ ਕਿ ਹੁਣ ਤੇਰੇ ਉੱਤੇ ਇਤਬਾਰ ਨਹੀਂ ਰਿਹਾ। (੨) ਲੋਈ ਦੇ ਕਿਸੇ ਸੰਤ ਦੀ ਪ੍ਰਸ਼ਾਦ ਨਾਲ ਸੇਵਾ ਨ ਕਰਨ ਤੇ ਕਬੀਰ ਜੀ ਰੰਜ ਹੋ ਕੇ ਬਹਿ ਗਏ। ਲੋਈ ਨੇ ਇਹ ਬੇਨਤੀ ਕੀਤੀ; ਪਿਛਲੀਆਂ ਦੋ ਤੁਕਾਂ ਕਬੀਰ ਜੀ ਦੀਆਂ ਹਨ, ਬਾਕੀ ਲੋਈ ਜੀ ਦੀਆਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਦੇ ਜੀਵਨ ਦੀ ਥੰਮ੍ਹੀ ਹੈ। ਇਹ ਐਸੇ ਆਤਮਕ ਵਲਵਲੇ ਹਨ, ਜੋ ਹਰੇਕ ਸਿੱਖ ਦੇ ਅੰਦਰ ਉੱਠਣੇ ਜ਼ਰੂਰੀ ਹਨ। ਇੱਥੇ ਕਿਸੇ ਐਸੀਆਂ ਹੋ ਬੀਤੀਆਂ ਗੱਲਾਂ ਦਾ ਜ਼ਿਕਰ ਨਹੀਂ, ਜੋ ਹੁਣ ਸਾਡੇ ਜੀਵਨ ਵਿਚ ਨਹੀਂ ਵਾਪਰ ਸਕਦੀਆਂ ਜਾਂ ਨਹੀਂ ਵਾਪਰਨੀਆਂ ਚਾਹੀਦੀਆਂ। ਬਾਣੀ ਵਿਚ ਜੀਵਨ ਦੇ ਉਹ ਤਰੰਗ ਤੇ ਉਹ ਨਿਯਮ ਦਿੱਤੇ ਹਨ, ਜੋ, ਜਦ ਤਕ ਜਗਤ ਬਣਿਆ ਰਹੇਗਾ ਇਨਸਾਨੀ ਜੀਵਨ ਉਤੇ ਢੁਕਦੇ ਰਹਿਣਗੇ, ਤੇ ਹਨੇਰੇ ਵਿਚ ਤੁਰਦੇ ਜੀਵਾਂ ਨੂੰ ਸਹੀ ਰਾਹ ਦੱਸਦੇ ਰਹਿਣਗੇ। ਜੇ ਕੋਈ ਸ਼ਬਦ ਐਸ ਵੇਲੇ ਮਨੁੱਖਾ-ਜੀਵਨ ਵਿਚ ਠੀਕ ਫਬਵਾਂ ਨਹੀਂ ਜਾਪਦਾ, ਤਾਂ ਉਸ ਦੇ ਅਰਥ ਕਰਨ ਵੇਲੇ ਕੋਈ ਬੀਤੀ ਕਹਾਣੀ ਜੋੜ ਕੇ ਘਰ ਪੂਰਾ ਨਹੀਂ ਕੀਤਾ ਜਾ ਸਕੇਗਾ। ਪੂਰਨ ਸ਼ਰਧਾ ਵਾਲੇ ਸਿੱਖ ਦੇ ਅੰਦਰ ਇਹ ਖ਼ਿਆਲ ਉੱਠਣਾ ਕੁਦਰਤੀ ਹੈ ਕਿ ਐਸ ਵੇਲੇ ਇਹ ਸ਼ਬਦ ਮੈਨੂੰ ਕੀਹ ਚਾਨਣ ਦੇ ਰਿਹਾ ਹੈ। ਇਸ ਉੱਪਰ-ਦਿੱਤੀ ਕਹਾਣੀ ਵਿਚੋਂ ਇੱਕੋ ਗੱਲ ਪਰਤੱਖ ਦਿੱਸਦੀ ਹੈ ਕਿ ਲੋਈ ਉੱਤੇ ਉਹਨਾਂ ਦੇ ਪਤੀ ਭਗਤ ਕਬੀਰ ਜੀ ਗੁੱਸੇ ਹੋ ਗਏ, ਮਾਈ ਲੋਈ ਨੇ ਮਨਾਣ ਲਈ ਬੜੇ ਤਰਲੇ ਲਏ, ਪਰ ਕਬੀਰ ਜੀ ਨਾਹ ਹੀ ਮੰਨੇ। ਘਰਾਂ ਵਿਚ, ਕਹਿੰਦੇ ਹਨ, ਭਾਂਡੇ ਭੀ ਠਹਿਕ ਪੈਂਦੇ ਹਨ; ਕੋਈ ਵਿਰਲਾ ਹੀ ਘਰ ਹੋਵੇਗਾ ਜਿੱਥੇ ਵਹੁਟੀ ਖਸਮ ਕਦੇ ਭੀ ਆਪੋ ਵਿਚ ਨਰਾਜ਼ ਨਾਹ ਹੁੰਦੇ ਹੋਣ। ਤਾਂ, ਕੀ ਇਸ ਸ਼ਬਦ ਨੇ ਇਹੀ ਸਾਡੀ ਅਗਵਾਈ ਕਰਨੀ ਹੈ, ਕਿ ਜੇ, ਇਕ ਵਾਰੀ ਵਹੁਟੀ ਉੱਤੇ ਗੁੱਸੇ ਹੋ ਪਏ, ਉਹ ਵਿਚਾਰੀ ਪਈ ਤਰਲੇ ਕਰੇ ਅਸਾਂ ਉਸ ਉੱਤੇ ਮੁੜ ਇਤਬਾਰ ਕਰਨਾ ਹੀ ਨਹੀਂ? ਤਾਂ ਫਿਰ, ਅਜਿਹੇ ਘਰਾਂ ਦੀ ਵੱਸੋਂ ਕਿਹੋ ਜਿਹੀ ਬਣ ਜਾਇਗੀ? ਸਿੱਖ ਧਰਮ ਦੇ ਇਤਿਹਾਸ ਵਿਚ ਅਜੇ ਤਕ ਕਿਤੇ ਇਹ ਗੱਲ ਲਿਖੀ ਨਹੀਂ ਮਿਲਦੀ ਕਿ ਸਤਿਗੁਰੂ ਜੀ ਨੇ ਮਾਈ ਲੋਈ ਨੂੰ ਭਗਤਾਂ ਦੀ ਸ਼੍ਰੇਣੀ ਵਿਚ ਸ਼ਾਮਲ ਕਰ ਲਿਆ ਸੀ। ਤਾਂ ਫਿਰ, ਮਾਈ ਲੋਈ ਦੀ ਕੋਈ ਕਵਿਤਾ ਬਾਣੀ ਦਾ ਦਰਜਾ ਨਹੀਂ ਰੱਖ ਸਕਦੀ ਸੀ। ਜਿਸ ਇਸਤ੍ਰੀ ਉੱਤੇ ਉਸ ਦਾ ਆਪਣਾ ਹੀ ਪਤੀ ਬੇਪ੍ਰਤੀਤੀ ਜ਼ਾਹਰ ਕਰ ਰਿਹਾ ਦੱਸਿਆ ਜਾਂਦਾ ਹੈ, ਉਸ ਦੇ ਲਫ਼ਜ਼ ਰੱਬੀ-ਜੋਤ ਦੇ ਖ਼ਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਨਹੀਂ ਸਨ ਹੋ ਸਕਦੇ। ਕਿਸੇ ਭੀ ਸ਼ਬਦ ਨੂੰ ਸਮਝਣ ਲਈ ਸਾਖੀਆਂ ਦਾ ਆਸਰਾ ਲੈਣਾ ਕਈ ਵਾਰੀ ਕੁਰਾਹੇ ਪਾ ਸਕਦਾ ਹੈ, ਜਿਵੇਂ ਕਿ ਇਸ ਸ਼ਬਦ ਬਾਰੇ ਪਰਤੱਖ ਦਿੱਸ ਰਿਹਾ ਹੈ। ਅਸਲ ਵਿਚ ਇੱਥੇ ਕੋਈ ਭੀ ਝਗੜਾ ਕਬੀਰ ਜੀ ਦਾ ਮਾਈ ਲੋਈ ਨਾਲ ਨਹੀਂ ਹੋ ਰਿਹਾ। ਕਬੀਰ ਜੀ ਨੇ ਲਫ਼ਜ਼ 'ਲੋਈ' ਹੋਰ ਭੀ ਕਈ ਸ਼ਬਦਾਂ ਵਿਚ ਵਰਤਿਆ ਹੈ, ਪਰ ਹਰ ਥਾਂ ਉਸ ਨੂੰ 'ਮਾਈ ਲੋਈ' ਸਮਝਣਾ ਭਾਰੀ ਭੁੱਲ ਹੈ। ਇਸ ਸ਼ਬਦ ਵਿਚ ਵਰਤਿਆ ਲਫ਼ਜ਼ 'ਲੋਈ' ਕਿਸੇ ਜ਼ਨਾਨੀ ਵਾਸਤੇ ਹੈ ਜਾਂ ਕਿਸੇ 'ਪੁਲਿੰਗ ਪਦਾਰਥ' ਬਾਰੇ, ਇਹ ਨਿਰਨਾ ਲਫ਼ਜ਼ 'ਰੇ' ਤੋਂ ਹੋ ਰਿਹਾ ਹੈ। 'ਰੇ' ਸਦਾ ਹੀ ਪੁਲਿੰਗ ਵਾਸਤੇ ਹੁੰਦਾ ਹੈ, ਤੇ, 'ਰੀ' ਇਸਤ੍ਰੀ-ਲਿੰਗ ਵਾਸਤੇ। ਜਿਵੇਂ: ਰੇ-ਪੁਲਿੰਗ ਵਾਸਤੇ: (੧) "ਰੇ ਨਰ ਗਰਭ ਕੁੰਡਲ ਜਬ ਆਛਤ.....॥ " (੨) "ਕਾਹੇ ਰੇ ਨਰ ਗਰਬੁ ਕਰਤੁ ਹਹੁ.....॥" (੩) "ਰੇ ਨਰ ਕਾਹੇ ਪਪੋਰਹੁ ਦੇਹੀ.....॥" (੪) "ਕਹਤ ਕਬੀਰੁ ਸੁਨਹੁ ਰੇ ਲੋਈ ਭਰਮਿ ਨ ਭੂਲਹੁ ਕੋਈ। ਕਿਆ ਕਾਂਸੀ ਕਿਆ ਊਖਰੁ ਮਗਹਰੁ ਰਾਮੁ ਰਿਦੈ ਜਉ ਹੋਈ।" (ਧਨਾਸਰੀ ਕਬੀਰ ਜੀ)। (੫) "ਲੰਕਾ ਸਾ ਕੋਟੁ ਸਮੁੰਦ ਸੀ ਖਾਈ......॥ ਕਹਤ ਕਬੀਰ ਸੁਨਹੁ ਰੇ ਲੋਈ। ਰਾਮ ਨਾਮ ਬਿਨੁ ਮੁਕਤਿ ਨ ਹੋਈ।੫।੮।" (ਆਸਾ)। 'ਰੀ'-ਇਸਤ੍ਰੀ-ਵਾਸਤੇ: (੧) ਰਹੁ ਰਹੁ ਰੀ ਬਹੁਰੀਆ ਘੂੰਘਟੁ ਜਿਨਿ ਕਾਢੈ.....॥੩੪। (ਆਸਾ ਕਬੀਰ ਜੀ)। (੨) ਗਾਉ ਗਾਉ ਰੀ ਦੁਲਹਨੀ ਮੰਗਲਚਾਰਾ.....॥੨।੪। (ਆਸਾ ਕਬੀਰ ਜੀ)। (੩) ਅਰੀ ਬਾਈ ਗੋਬਿੰਦ ਨਾਮੁ ਮਤਿ ਬੀਸਰੈ.....॥੨। (ਗੂਜਰੀ ਤ੍ਰਿਲੋਚਨ ਜੀ)। (੪) ਰੀ ਬਾਈ ਬੇਢੀ ਦੇਣੁ ਨਾ ਜਾਈ.....॥ (ਸੋਰਠਿ ਨਾਮਦੇਵ ਜੀ)। ਸਤਿਗੁਰੂ ਨਾਨਕ ਦੇਵ ਜੀ ਨੇ ਭੀ ਲਫ਼ਜ਼ 'ਲੋਈ' ਆਪਣੀ ਬਾਣੀ ਵਿਚ ਵਰਤਿਆ ਹੈ, ਤੇ ਇਸ ਦਾ ਅਰਥ ਹੈ 'ਜਗਤ'; ਜੋ ਦੀਸੈ ਸੋ ਆਪੇ ਆਪਿ ॥ ਆਪਿ ਉਪਾਇ ਆਪੇ ਘਟ ਥਾਪਿ ॥ ਆਪਿ ਅਗੋਚਰੁ ਧੰਧੈ "ਲੋਈ" ॥ ਜੋਗ ਜੁਗਤਿ ਜਗਜੀਵਨੁ ਸੋਈ ॥੧੫॥ ਲੋਈ-ਜਗਤ। (ਰਾਮਕਲੀ ਮਹਲਾ ੧ ਦੱਖਣੀ, ਓਅੰਕਾਰ)।

 
Ang. Sahib 484
Photo courtesy : Mary Ann

Labels: ,

 
Posted by Unknown at 11:59 PM | Permalink | 0 comments
Thursday, April 01, 2010
Ko Banjaaro Ram Ko....
ੴ ਸਤਿਗੁਰ ਪ੍ਰਸਾਦਿ ॥
Ikoankar saṯgur parsāḏ.

There is but one God. By the True Guru's grace He is obtained.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਗਉੜੀ ਬੈਰਾਗਣਿ ਰਵਿਦਾਸ ਜੀਉ ॥
Ga▫oṛī bairāgaṇ Raviḏās jī▫o.
Gauri Bairagan Ravi Dass Ji.
ਰਾਗ ਗਉੜੀ-ਬੈਰਾਗਣਿ ਵਿੱਚ ਭਗਤ ਰਵਿਦਾਸ ਜੀ ਦੀ ਬਾਣੀ।

ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥
Gẖat avgẖat dūgar gẖaṇā ik nirguṇ bail hamār. Ram▫ī▫e si▫o ik benṯī merī pūnjī rākẖ murār.
The path to God is very difficult and mountainous and I have worthless ox. I make one request unto the pervading Lord, the Enemy of pride, to preserve my capital
ਘਟ = ਰਸਤੇ। ਅਵਘਟ = ਔਖੇ। ਡੂਗਰ = ਪਹਾੜੀ, ਪਹਾੜ ਦਾ। ਘਣਾ = ਬਹੁਤਾ। ਨਿਰਗੁਨੁ = ਗੁਣ-ਹੀਨ, ਮਾੜਾ ਜਿਹਾ। ਹਮਾਰ = ਅਸਾਡਾ, ਮੇਰਾ। ਰਮਈਆ = ਸੋਹਣਾ ਰਾਮ। ਮੁਰਾਰੀ = ਹੇ ਮੁਰਾਰੀ! ਹੇ ਪ੍ਰਭੂ!।੧।
(ਜਿਨਹੀਂ ਰਾਹੀਂ ਪ੍ਰਭੂ ਦੇ ਨਾਮ ਦਾ ਸੌਦਾ ਲੱਦ ਕੇ ਲੈ ਜਾਣ ਵਾਲਾ ਮੇਰਾ ਟਾਂਡਾ ਲੰਘਣਾ ਹੈ, ਉਹ) ਰਸਤੇ ਬੜੇ ਔਖੇ ਪਹਾੜੀ ਰਸਤੇ ਹਨ, ਤੇ ਮੇਰਾ (ਮਨ-) ਬਲਦ ਮਾੜਾ ਜਿਹਾ ਹੈ; ਪਿਆਰੇ ਪ੍ਰਭੂ ਅੱਗੇ ਹੀ ਮੇਰੀ ਅਰਜ਼ੋਈ ਹੈ-ਹੇ ਪ੍ਰਭੂ! ਮੇਰੀ ਰਾਸਿ-ਪੂੰਜੀ ਦੀ ਤੂੰ ਆਪ ਰੱਖਿਆ ਕਰੀਂ।੧।

ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਰਹਾਉ ॥
Ko banjāro rām ko merā tāʼndā lāḏi▫ā jā▫e re. rahā▫o.
Is there any merchant of God to join me? My cargo is laden and is on the move. Pause.
ਕੋ = ਕੋਈ। ਬਨਜਾਰੋ = ਵਣਜ ਕਰਨ ਵਾਲਾ, ਵਪਾਰੀ। ਟਾਂਡਾ = ਬਲਦਾਂ ਜਾਂ ਗੱਡਿਆਂ ਰੇੜ੍ਹਿਆਂ ਦਾ ਸਮੂੰਹ ਜਿਨ੍ਹਾਂ ਉਤੇ ਵਪਾਰ-ਸੌਦਾਗਰੀ ਦਾ ਮਾਲ ਲੱਦਿਆ ਹੋਇਆ ਹੋਵੇ, ਕਾਫ਼ਲਾ। ਰੇ = ਹੇ ਭਾਈ! ਲਾਦਿਆ ਜਾਇ = ਲੱਦਿਆ ਜਾ ਸਕੇ।੧।ਰਹਾਉ।
ਹੇ ਭਾਈ! (ਜੇ ਸੋਹਣੇ ਪ੍ਰਭੂ ਦੀ ਕਿਰਪਾ ਨਾਲ) ਪ੍ਰਭੂ ਦੇ ਨਾਮ ਦਾ ਵਣਜ ਕਰਨ ਵਾਲਾ ਕੋਈ ਬੰਦਾ ਮੈਨੂੰ ਮਿਲ ਪਏ ਤਾਂ ਮੇਰਾ ਮਾਲ ਭੀ ਲੱਦਿਆ ਜਾ ਸਕੇ (ਭਾਵ, ਤਾਂ ਉਸ ਗੁਰਮੁਖਿ ਦੀ ਸਹਾਇਤਾ ਨਾਲ ਮੈਂ ਭੀ ਹਰਿ-ਨਾਮ-ਰੂਪ ਦਾ ਵਣਜ ਕਰ ਸਕਾਂ)।੧।ਰਹਾਉ।

ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਯ੍ਯਾਪਾਰੁ ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥
Ha▫o banjāro rām ko sahj kara▫o ba▫yāpār. Mai rām nām ḏẖan lāḏi▫ā bikẖ lāḏī sansār.
I am the merchant of the Lord and deal in Divine knowledge. I have loaded the wealth of Lord's Name and the world has laden poison.
ਸਹਜ ਬ੍ਯ੍ਯਾਪਾਰੁ = ਸਹਜ ਦਾ ਵਾਪਾਰ, ਅਡੋਲਤਾ ਦਾ ਵਣਜ, ਉਹ ਵਣਜ ਜਿਸ ਵਿਚੋਂ ਸ਼ਾਂਤੀ-ਰੂਪ ਖੱਟੀ ਹਾਸਲ ਹੋਵੇ। ਕਰਉ = ਕਰਉਂ, ਮੈਂ ਕਰਦਾ ਹਾਂ। ਹਉ = ਮੈਂ। ਬਿਖੁ = ਜ਼ਹਿਰ, ਆਤਮਕ ਜੀਵਨ ਨੂੰ ਮਾਰ ਦੇਣ ਵਾਲੀ ਵਸਤ। ਸੰਸਾਰਿ = ਸੰਸਾਰ ਨੇ, ਦੁਨੀਆ-ਦਾਰਾਂ ਨੇ।੨।
ਮੈਂ ਪ੍ਰਭੂ ਦੇ ਨਾਮ ਦਾ ਵਪਾਰੀ ਹਾਂ; ਮੈਂ ਇਹ ਐਸਾ ਵਪਾਰ ਕਰ ਰਿਹਾ ਹਾਂ ਜਿਸ ਵਿਚੋਂ ਮੈਨੂੰ ਸਹਿਜ ਅਵਸਥਾ ਦੀ ਖੱਟੀ ਹਾਸਲ ਹੋਵੇ। (ਪ੍ਰਭੂ ਦੀ ਮਿਹਰ ਨਾਲ) ਮੈਂ ਪ੍ਰਭੂ ਦੇ ਨਾਮ ਦਾ ਸੌਦਾ ਲੱਦਿਆ ਹੈ, ਪਰ ਸੰਸਾਰ ਨੇ (ਆਤਮਕ ਮੌਤ ਲਿਆਉਣ ਵਾਲੀ ਮਾਇਆ-ਰੂਪ) ਜ਼ਹਿਰ ਦਾ ਵਪਾਰ ਕੀਤਾ ਹੈ।੨।

ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ Urvār pār ke ḏānī▫ā likẖ leho āl paṯāl. Mohi jam dand na lāg▫ī ṯajīle sarab janjāl.
O ye, the knowers of this world and the next one, write whatever nonsense you please about me. The club of Death's courier will not touch me since I have cast away all involvements.
ਦਾਨੀਆ = ਜਾਣਨ ਵਾਲਿਓ! ਉਰਵਾਰ ਪਾਰ ਕੇ ਦਾਨੀਆ = ਉਰਲੇ ਤੇ ਪਾਰਲੇ ਪਾਸੇ ਦੀਆਂ ਜਾਣਨ ਵਾਲਿਓ! ਜੀਵਾਂ ਦੇ ਲੋਕ ਪਰਲੋਕ ਵਿਚ ਕੀਤੇ ਕੰਮਾਂ ਨੂੰ ਜਾਣਨ ਵਾਲਿਓ! ਆਲ ਪਤਾਲੁ = ਊਲ ਜਲੂਲ, ਮਨ-ਮਰਜ਼ੀ ਦੀਆਂ ਗੱਲਾਂ। ਮੋਹਿ = ਮੈਨੂੰ। ਡੰਡੁ = ਡੰਨ। ਤਜੀਲੇ = ਛੱਡ ਦਿੱਤੇ ਹਨ।੩।
ਜੀਵਾਂ ਦੀਆਂ ਲੋਕ ਪਰਲੋਕ ਦੀਆਂ ਸਭ ਕਰਤੂਤਾਂ ਜਾਣਨ ਵਾਲੇ ਹੇ ਚਿਤ੍ਰਗੁਪਤੋ! (ਮੇਰੇ ਬਾਰੇ) ਜੋ ਤੁਹਾਡਾ ਜੀਅ ਕਰੇ ਲਿਖ ਲੈਣਾ (ਭਾਵ, ਜਮਰਾਜ ਪਾਸ ਪੇਸ਼ ਕਰਨ ਲਈ ਮੇਰੇ ਕੰਮਾਂ ਵਿਚੋਂ ਕੋਈ ਗੱਲ ਤੁਹਾਨੂੰ ਲੱਭਣੀ ਹੀ ਨਹੀਂ, ਕਿਉਂਕਿ ਪ੍ਰਭੂ ਦੀ ਕ੍ਰਿਪਾ ਨਾਲ) ਮੈਂ ਸਾਰੇ ਜੰਜਾਲ ਛੱਡ ਦਿੱਤੇ ਹੋਏ ਹਨ, ਤਾਹੀਏਂ ਮੈਨੂੰ ਜਮ ਦਾ ਡੰਨ ਲੱਗਣਾ ਹੀ ਨਹੀਂ।੩।

ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥੧॥
Jaisā rang kasumbẖ kā ṯaisā ih sansār. Mere ram▫ī▫e rang majīṯẖ kā kaho Raviḏās cẖamār.
As is the fleeting colour of saf-flower, so is this world. But the colour of my pervading God is the permanent dye of madder. Says Rav-Dass, the tanner.
ਰਮਈਏ ਰੰਗੁ = ਸੋਹਣੇ ਰਾਮ (ਦੇ ਨਾਮ) ਦਾ ਰੰਗ। ਮਜੀਨ ਰੰਗੁ = ਮਜੀਠ ਦਾ ਰੰਗ, ਪੱਕਾ ਰੰਗ ਜਿਵੇਂ ਮਜੀਠ ਦਾ ਰੰਗ ਹੁੰਦਾ ਹੈ, ਕਦੇ ਨਾਹ ਉਤਰਨ ਵਾਲਾ ਰੰਗ।੪।
ਹੇ ਚਮਾਰ ਰਵਿਦਾਸ! ਆਖ-(ਜਿਉਂ ਜਿਉਂ ਮੈਂ ਰਾਮ ਨਾਮ ਦਾ ਵਣਜ ਕਰ ਰਿਹਾ ਹਾਂ, ਮੈਨੂੰ ਯਕੀਨ ਆ ਰਿਹਾ ਹੈ ਕਿ) ਇਹ ਜਗਤ ਇਉਂ ਹੈ ਜਿਵੇਂ ਕਸੁੰਭੇ ਦਾ ਰੰਗ, ਤੇ ਮੇਰੇ ਪਿਆਰੇ ਰਾਮ ਦਾ ਨਾਮ-ਰੰਗ ਇਉਂ ਹੈ ਜਿਵੇਂ ਮਜੀਠ ਦਾ ਰੰਗ।੪। ❁ ਭਾਵ: ਸਤਸੰਗੀਆਂ ਵਿਚ ਮਿਲ ਕੇ ਨਾਮ-ਧਨ ਖੱਟਿਆਂ ਵਿਕਾਰਾਂ ਦਾ ਭਾਰ ਲਹਿ ਜਾਂਦਾ ਹੈ। ❀ ਨੋਟ: ਅੱਖ ਕੰਨ ਜੀਭ ਆਦਿਕ ਗਿਆਨ-ਇੰਦ੍ਰਿਆਂ ਦਾ ਇਕੱਠ ਮਨੁੱਖ-ਵਣਜਾਰੇ ਦਾ ਟਾਂਡਾ ਹੈ, ਇਹਨਾਂ ਨੇ ਨਾਮ-ਵਪਾਰ ਲੱਦਣਾ ਹੈ, ਪਰ ਇਹਨਾਂ ਦੇ ਰਾਹ ਵਿਚ ਰੂਪ ਰਸ ਆਦਿਕ ਔਖੀਆਂ ਘਾਟੀਆਂ ਹਨ। ❀ ਨੋਟ: ਇਸ ਸ਼ਬਦ ਦੇ ਪਹਿਲੇ ਬੰਦ ਵਿਚ ਭਗਤ ਰਵਿਦਾਸ ਜੀ 'ਰਮਈਏ' ਅਗੇ ਬੇਨਤੀ ਕਰਨ ਵੇਲੇ ਉਸ ਨੂੰ 'ਮੁਰਾਰਿ' ਲਫ਼ਜ਼ ਨਾਲ ਸੰਬੋਧਨ ਕਰਦੇ ਹਨ। ਜੇ ਇਹ ਕਿਸੇ ਖ਼ਾਸ ਇਕ ਅਵਤਾਰ ਦੇ ਪੁਜਾਰੀ ਹੁੰਦੇ ਤਾਂ ਸ੍ਰੀ ਰਾਮਚੰਦਰ ਜੀ ਵਾਸਤੇ ਲਫ਼ਜ਼ 'ਮੁਰਾਰਿ' ਨਾਹ ਵਰਤਦੇ, ਕਿਉਂਕਿ 'ਮੁਰਾਰਿ' ਤਾਂ ਕ੍ਰਿਸ਼ਨ ਜੀ ਦਾ ਨਾਮ ਹੈ।


Ang Sahib. 345 - 346

Painting courtesy - Iminder Singh

Labels: ,

 
Posted by Unknown at 11:23 PM | Permalink | 0 comments
Wednesday, February 17, 2010
Daya Karo Basoh Man Aaye...
ਬਿਲਾਵਲੁ ਮਹਲਾ ੫ ॥ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ॥ ਅਗਨਤ ਗੁਣ ਠਾਕੁਰ ਪ੍ਰਭ ਤੇਰੇ ॥ ਮੋਹਿ ਅਨਾਥ ਤੁਮਰੀ ਸਰਣਾਈ ॥ ਕਰਿ ਕਿਰਪਾ ਹਰਿ ਚਰਨ ਧਿਆਈ ॥੧॥


Bilāval mėhlā 5. Sukẖ niḏẖān parīṯam parabẖ mere. Agnaṯ guṇ ṯẖākur parabẖ ṯere. Mohi anāth ṯumrī sarṇā▫ī. Kar kirpā har cẖaran ḏẖi▫ā▫ī. 1

ਸੁਖ ਨਿਧਾਨ ਪ੍ਰਭ = ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਅਗਨਤ = ਅ-ਗਨਤ, ਜੋ ਗਿਣੇ ਨਾਹ ਜਾ ਸਕਣ। ਮੋਹਿ = ਮੈਂ। ਧਿਆਈ = ਧਿਆਈਂ, ਮੈਂ ਧਿਆਵਾਂ।੧।
ਹੇ ਸੁਖਾਂ ਦੇ ਖ਼ਜ਼ਾਨੇ ਪ੍ਰਭੂ! ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ। ਮੈਂ ਅਨਾਥ ਤੇਰੀ ਸਰਨ ਆਇਆ ਹਾਂ। ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ।੧।

 
ਦਇਆ ਕਰਹੁ ਬਸਹੁ ਮਨਿ ਆਇ ॥ ਮੋਹਿ ਨਿਰਗੁਨ ਲੀਜੈ ਲੜਿ ਲਾਇ ॥ ਰਹਾਉ ॥

Ḏa▫i▫ā karahu bashu man ā▫e. Mohi nirgun lījai laṛ lā▫e. Rahā▫o.

ਮਨਿ = ਮਨ ਵਿਚ। ਆਇ = ਆ ਕੇ। ਮੋਹਿ = ਮੈਨੂੰ। ਨਿਰਗੁਨ = ਗੁਣ-ਹੀਨ। ਲਾਇ ਲੀਜੈ = ਲਾ ਲੈ। ਲੜਿ = ਲੜ ਨਾਲ, ਪੱਲੇ ਨਾਲ।ਰਹਾਉ।
ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ। ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ।ਰਹਾਉ।


ਪ੍ਰਭੁ ਚਿਤਿ ਆਵੈ ਤਾ ਕੈਸੀ ਭੀੜ ॥ ਹਰਿ ਸੇਵਕ ਨਾਹੀ ਜਮ ਪੀੜ ॥ ਸਰਬ ਦੂਖ ਹਰਿ ਸਿਮਰਤ ਨਸੇ ॥ ਜਾ ਕੈ ਸੰਗਿ ਸਦਾ ਪ੍ਰਭੁ ਬਸੈ ॥੨॥

Parabẖ cẖiṯ āvai ṯā kaisī bẖīṛ. Har sevak nāhī jam pīṛ. Sarab ḏūkẖ har simraṯ nase. Jā kai sang saḏā parabẖ basai. ॥2॥

ਚਿਤਿ = ਚਿੱਤ ਵਿਚ। ਭੀੜ = ਬਿਪਤਾ। ਸਰਬ = ਸਾਰੇ। ਸਿਮਰਤ = ਸਿਮਰਦਿਆਂ। ਜਾ ਕੈ ਸੰਗਿ = ਜਿਸ ਦੇ ਨਾਲ।੨।
ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ। ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ। ਜਿਸ ਮਨੁੱਖ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ, ਨਾਮ ਸਿਮਰਿਆਂ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ।੨।


ਪ੍ਰਭ ਕਾ ਨਾਮੁ ਮਨਿ ਤਨਿ ਆਧਾਰੁ ॥ ਬਿਸਰਤ ਨਾਮੁ ਹੋਵਤ ਤਨੁ ਛਾਰੁ ॥ ਪ੍ਰਭ ਚਿਤਿ ਆਏ ਪੂਰਨ ਸਭ ਕਾਜ ॥ ਹਰਿ ਬਿਸਰਤ ਸਭ ਕਾ ਮੁਹਤਾਜ ॥੩॥

Parabẖ kā nām man ṯan āḏẖār. Bisraṯ nām hovaṯ ṯan cẖẖār. Parabẖ cẖiṯ ā▫e pūran sabẖ kāj. Har bisraṯ sabẖ kā muhṯāj. ॥3॥

ਤਨਿ = ਤਨ ਵਿਚ। ਆਧਾਰੁ = ਆਸਰਾ। ਤਨੁ = ਸਰੀਰ। ਛਾਰੁ = ਸੁਆਹ। ਕਾਜ = ਕੰਮ। ਮੁਹਤਾਜ = ਅਰਥੀਆ।੩।
ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ, ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ। ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ।੩।


ਚਰਨ ਕਮਲ ਸੰਗਿ ਲਾਗੀ ਪ੍ਰੀਤਿ ॥ ਬਿਸਰਿ ਗਈ ਸਭ ਦੁਰਮਤਿ ਰੀਤਿ ॥ ਮਨ ਤਨ ਅੰਤਰਿ ਹਰਿ ਹਰਿ ਮੰਤ ॥ ਨਾਨਕ ਭਗਤਨ ਕੈ ਘਰਿ ਸਦਾ ਅਨੰਦ ॥੪॥੩॥

Cẖaran kamal sang lāgī parīṯ. Bisar ga▫ī sabẖ ḏurmaṯ rīṯ. Man ṯan anṯar har har manṯ. Nānak bẖagṯan kai gẖar saḏā anand. ॥ 4॥3॥

ਸੰਗਿ = ਨਾਲ। ਦੁਰਮਤਿ = ਖੋਟੀ ਮਤਿ। ਰੀਤਿ = ਰਵਈਆ। ਮੰਤ = ਮੰਤਰ। ਘਰਿ = ਹਿਰਦੇ-ਘਰ ਵਿਚ।੪।
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ-) ਰਵਈਆ ਭੁੱਲ ਜਾਂਦਾ ਹੈ। ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ, ਕਿਉਂਕਿ ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)।੪।੩।



SGGS Ang. Sahib 801-802

Photo courtesy : Zoha. N

Labels: ,

 
Posted by Unknown at 10:31 PM | Permalink | 0 comments
Tuesday, January 26, 2010
Ab Mohe Ram Apnaa Kar Janeyaa...
ਗਉੜੀ ਕਬੀਰ ਜੀ ਤਿਪਦੇ ॥ ਕੰਚਨ ਸਿਉ ਪਾਈਐ ਨਹੀ ਤੋਲਿ ॥ ਮਨੁ ਦੇ ਰਾਮੁ ਲੀਆ ਹੈ ਮੋਲਿ ॥੧॥

Ga▫oṛī Kabīr jī ṯipḏe. Kancẖan si▫o pā▫ī▫ai nahī ṯol. Man ḏe rām lī▫ā hai mol. ||1||

ਕੰਚਨ ਸਿਉ = ਸੋਨੇ ਨਾਲ, ਸੋਨਾ ਦੇ ਕੇ, ਸੋਨ ਦੇ ਵੱਟੇ। ਪਾਈਐ ਨਹੀ = ਨਹੀਂ ਮਿਲਦਾ। ਤੋਲਿ = ਸਾਵਾਂ ਤੋਲ ਕੇ। ਦੇ = ਦੇ ਕੇ। ਮੋਲਿ = ਮੁੱਲ ਦੇ ਥਾਂ, ਮੁੱਲ ਵਜੋਂ।੧।


ਸੋਨਾ ਸਾਵਾਂ ਤੋਲ ਕੇ ਵੱਟੇ ਵਿਚ ਦਿੱਤਿਆਂ ਰੱਬ ਨਹੀਂ ਮਿਲਦਾ, ਮੈਂ ਤਾਂ ਮੁੱਲ ਵਜੋਂ ਆਪਣਾ ਮਨ ਦੇ ਕੇ ਰੱਬ ਲੱਭਾ ਹੈ।੧।

ਅਬ ਮੋਹਿ ਰਾਮੁ ਅਪੁਨਾ ਕਰਿ ਜਾਨਿਆ ॥ ਸਹਜ ਸੁਭਾਇ ਮੇਰਾ ਮਨੁ ਮਾਨਿਆ ॥੧॥ ਰਹਾਉ ॥

Ab mohi rām apunā kar jāni▫ā. Sahj subẖā▫e merā man māni▫ā. ||1|| rahā▫o.

ਮੋਹਿ = ਮੈਂ। ਅਪੁਨਾ ਕਰਿ = ਨਿਸ਼ਚੇ ਨਾਲ ਆਪਣਾ। ਸਹਜ ਸੁਭਾਇ = ਸੁਤੇ ਹੀ, ਬਿਨਾ ਯਤਨ ਕਰਨ ਦੇ। ਮਾਨਿਆ = ਪਤੀਜ ਗਿਆ ਹੈ।੧।ਰਹਾਉ।


ਹੁਣ ਤਾਂ ਮੈਨੂੰ ਯਕੀਨ ਆ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੀ ਹੈ; ਸੁਤੇ ਹੀ ਮੇਰੇ ਮਨ ਵਿਚ ਇਹ ਗੰਢ ਬੱਝ ਗਈ ਹੋਈ ਹੈ।੧।ਰਹਾਉ।

ਬ੍ਰਹਮੈ ਕਥਿ ਕਥਿ ਅੰਤੁ ਨ ਪਾਇਆ ॥ ਰਾਮ ਭਗਤਿ ਬੈਠੇ ਘਰਿ ਆਇਆ ॥੨॥

Barahmai kath kath anṯ na pā▫i▫ā. Rām bẖagaṯ baiṯẖe gẖar ā▫i▫ā. ||2||

ਬ੍ਰਹਮੈ = ਬ੍ਰਹਮਾ ਨੇ। ਕਥਿ ਕਥਿ = ਬਿਆਨ ਕਰ ਕਰ ਕੇ, ਗੁਣ ਵਰਨਣ ਕਰ ਕਰ ਕੇ। ਭਗਤਿ = ਭਗਤੀ (ਕਰਨ ਦੇ ਕਾਰਨ)। ਬੈਠੇ = ਬੈਠਿਆਂ ਹੀ, ਸਹਜਿ-ਸੁਭਾਇ ਹੀ, ਕੋਈ ਜਤਨ ਕਰਨ ਤੋਂ ਬਿਨਾ ਹੀ। ਘਰਿ = ਘਰ ਵਿਚ, ਹਿਰਦੇ ਵਿਚ।੨।


ਜਿਸ ਰੱਬ ਦੇ ਗੁਣ ਦੱਸ ਦੱਸ ਕੇ ਬ੍ਰਹਮਾ ਨੇ (ਭੀ) ਅੰਤ ਨਾਹ ਪਾਇਆ, ਉਹ ਰੱਬ ਮੇਰੇ ਭਜਨ ਦੇ ਕਾਰਨ ਸਹਜਿ-ਸੁਭਾਇ ਹੀ ਮੈਨੂੰ ਮੇਰੇ ਹਿਰਦੇ ਵਿਚ ਆ ਕੇ ਮਿਲ ਪਿਆ ਹੈ।੨।

ਕਹੁ ਕਬੀਰ ਚੰਚਲ ਮਤਿ ਤਿਆਗੀ ॥ ਕੇਵਲ ਰਾਮ ਭਗਤਿ ਨਿਜ ਭਾਗੀ ॥੩॥੧॥੧੯॥

Kaho Kabīr cẖancẖal maṯ ṯi▫āgī. Keval rām bẖagaṯ nij bẖāgī. ||3||1||19||

ਚੰਚਲ = ਛੋਹਰ-ਛਿੰਨੀ। ਮਤਿ = ਅਕਲ, ਬੁੱਧੀ। ਤਿਆਗੀ = ਛੱਡ ਦਿੱਤੀ ਹੈ। ਕੇਵਲ = ਨਿਰੀ। ਨਿਜ ਭਾਗੀ = ਮੇਰੇ ਹਿੱਸੇ ਆਈ ਹੈ।੩।


ਹੇ ਕਬੀਰ! (ਹੁਣ) ਆਖ-ਮੈਂ ਛੋਹਰ-ਛਿੰਨਾ ਸੁਭਾਉ ਛੱਡ ਦਿੱਤਾ ਹੈ, (ਹੁਣ ਤਾਂ) ਨਿਰੀ ਰੱਬ ਦੀ ਭਗਤੀ ਹੀ ਮੇਰੇ ਹਿੱਸੇ ਆਈ ਹੋਈ ਹੈ।੩।੧੯। ❁ ਸ਼ਬਦ ਦਾ ਭਾਵ: ਧਨ-ਪਦਾਰਥ ਆਦਿਕ ਦੇ ਵੱਟੇ ਰੱਬ ਦਾ ਨਾਮ ਨਹੀਂ ਮਿਲ ਸਕਦਾ। ਜਿਸ ਮਨੁੱਖ ਨੇ ਆਪਾ-ਭਾਵ ਦੂਰ ਕੀਤਾ ਹੈ, ਉਸ ਨੂੰ ਆਤਮਕ ਅਡੋਲਤਾ ਵਿਚ ਆ ਮਿਲਿਆ ਹੈ; ਉਹ ਮਨੁੱਖ ਮਨ ਦੀ ਚੰਚਲਤਾ ਛੱਡ ਕੇ ਸਦਾ ਸਿਮਰਨ ਵਿਚ ਜੁੜਿਆ ਰਹਿੰਦਾ ਹੈ।੧੯। ❀ ਨੋਟ: ਇਸ ਸ਼ਬਦ ਦੇ ਸਿਰ-ਲੇਖ ਦੇ ਲਫ਼ਜ਼ 'ਤਿਪਦੇ' ਦੇ ਹੇਠ ਨਿੱਕਾ ਜਿਹਾ ਅੰਕ '੧੫' ਹੈ। ਇਸ ਦਾ ਭਾਵ ਇਹ ਹੈ ਕਿ ਸ਼ਬਦ ਨੰ: ੧੯ ਤੋਂ ੩੩ ਤਕ ਦੇ ੧੫ ਸ਼ਬਦ ਤਿੰਨ ਤਿੰਨ 'ਬੰਦਾਂ' ਵਾਲੇ ਹਨ।

SGGS Ang Sahib. 327

Labels: ,

 
Posted by Unknown at 9:22 AM | Permalink | 0 comments
Page copy protected against web site content infringement by Copyscape
Creative Commons License
This work by http://puneetkaur.blogspot.com is licensed under a Creative Commons Attribution-NonCommercial-NoDerivs 2.5 India License.

visitor counter